WhatsApp ਚਲਾਉਣ ਵਾਲੇ ਸਾਵਧਾਨ ! ਇਹ ਕੰਮ ਕਰਨ 'ਤੇ ਹੋਵੇਗੀ ਪੁਲਿਸ ਕਾਰਵਾਈ

By  Shanker Badra July 9th 2019 10:21 PM

WhatsApp ਚਲਾਉਣ ਵਾਲੇ ਸਾਵਧਾਨ ! ਇਹ ਕੰਮ ਕਰਨ 'ਤੇ ਹੋਵੇਗੀ ਪੁਲਿਸ ਕਾਰਵਾਈ:ਰਾਂਚੀ : ਰਾਂਚੀ ਪੁਲਿਸ ਨੇ ਵੱਟਸਐਪ ਚਲਾਉਣ ਵਾਲੇ ਲੋਕਾਂ ਲਈ ਇੱਕ ਅਜਿਹਾ ਸੰਦੇਸ਼ ਜਾਰੀ ਕੀਤਾ ,ਜਿਸ ਦੀ ਉਲੰਘਣਾ ਕਰਨ 'ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਰਾਂਚੀ ਪੁਲਿਸ ਨੇ ਵੱਟਸਐਪ ਗਰੁੱਪ ਦੇ ਐਡਮਿਨ ਅਤੇ ਮੈਂਬਰਾਂ ਸਮੇਤ ਹੋਰਨਾਂ ਨੂੰ ਸੋਸ਼ਲ ਮੀਡੀਆ ’ਤੇ ਫਿਰਕੂਵਾਦ ਮਾਹੌਲ ਨੂੰ ਵਿਗਾੜਨ ਵਾਲੇ ਮੈਸੇਜ, ਪੋਸਟ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਅਜਿਹਾ ਕਰਨ ’ਤੇ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। [caption id="attachment_316638" align="aligncenter" width="300"]Ranchi police wattasap operator Message or Post Letter issued WhatsApp ਚਲਾਉਣ ਵਾਲੇ ਸਾਵਧਾਨ ! ਇਹ ਕੰਮ ਕਰਨ 'ਤੇ ਹੋਵੇਗੀ ਪੁਲਿਸ ਕਾਰਵਾਈ[/caption] ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਅਜਿਹਾ ਮੈਸੇਜ ਜਾਂ ਪੋਸਟ ਵੱਟਸਐਪ ’ਤੇ ਸ਼ੇਅਰ ਕੀਤਾ ਤਾਂ ਐਡਮਿਨ ਜਾਂ ਸਬੰਧਤ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ।ਦੱਸ ਦੇਈਏ ਕਿ ਝਾਰਖੰਡ ਦੇ ਵੱਖੋ -ਵੱਖ ਹਿੱਸਿਆਂ ਚ ਗੈਰ-ਸਮਾਜਿਕ ਟਿੱਪਣੀਆਂ ਕਰਨ ’ਤੇ ਅਜਿਹੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਚੁਕੀ ਹੈ। [caption id="attachment_316637" align="aligncenter" width="300"]Ranchi police wattasap operator Message or Post Letter issued WhatsApp ਚਲਾਉਣ ਵਾਲੇ ਸਾਵਧਾਨ ! ਇਹ ਕੰਮ ਕਰਨ 'ਤੇ ਹੋਵੇਗੀ ਪੁਲਿਸ ਕਾਰਵਾਈ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਲਮਾਨ ਖਾਨ ਤੇ ਕੈਟਰੀਨਾ ਕੈਫ ਨੇ ਕਰਵਾਇਆ ‘ਵਿਆਹ’ ,ਵੀਡੀਓ ਹੋਈ ਵਾਇਰਲ ਇਸ ਸਬੰਧੀ ਨਗਰ ਪੁਲਿਸ ਕਮਿਸ਼ਨਰ ਵਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ , ਜਿਸ 'ਚ ਲਿਖਿਆ ਹੈ ਕਿ ਅਜਿਹਾ ਕੋਈ ਵੀ ਵੀਡੀਓ, ਫ਼ੋਟੋ, ਮੈਸੇਜ, ਪੋਸਟ ਵਾਇਰਲ ਨਾ ਕੀਤੀ ਜਾਵੇਂ ,ਜੋ ਕਿਸੇ ਵਿਅਕਤੀ, ਧਰਮ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ। -PTCNews

Related Post