ਖੇਤੀ ਬਿੱਲਾਂ 'ਤੇ ਰਣਜੀਤ ਬਾਵੇ ਨੇ ਕੰਗਨਾ ਰਣੌਤ ਤੇ ਅਨੁਪਮ ਖੇਰ ਨੂੰ ਸੁਣਾਈਆਂ ਖਰੀਆਂ -ਖਰੀਆਂ

By  Shanker Badra September 22nd 2020 06:11 PM

ਖੇਤੀ ਬਿੱਲਾਂ 'ਤੇ ਰਣਜੀਤ ਬਾਵੇ ਨੇ ਕੰਗਨਾ ਰਣੌਤ ਤੇ ਅਨੁਪਮ ਖੇਰ ਨੂੰ ਸੁਣਾਈਆਂ ਖਰੀਆਂ -ਖਰੀਆਂ:ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਤੁਕੇ ਬਿਆਨਾਂ ਕਾਰਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਹੈ। ਅਜਿਹੇ 'ਚ ਹੁਣ ਕੰਗਨਾ ਰਣੌਤ ਨੇ ਖੇਤੀ ਬਿੱਲਾਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਨੂੰ 'ਅੱਤਵਾਦੀ' ਕਰਾਰ ਦਿੱਤਾ ਹੈ। ਜਿਸ ਤੋਂ ਬਾਅਦ ਕਿਸਾਨ ਭੜਕ ਗਏ ਹਨ ਅਤੇ ਕੰਗਨਾ ਨੂੰ ਖਰੀਆਂ -ਖਰੀਆਂ ਸੁਣਾ ਦਿੱਤੀਆਂ ਹਨ।

ਖੇਤੀ ਬਿੱਲਾਂ 'ਤੇ ਰਣਜੀਤ ਬਾਵੇ ਨੇ ਕੰਗਨਾ ਰਣੌਤ ਤੇ ਅਨੁਪਮ ਖੇਰ ਨੂੰ ਸੁਣਾਈਆਂ ਖਰੀਆਂ -ਖਰੀਆਂ

ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ, 'ਪ੍ਰਧਾਨ ਮੰਤਰੀ ਜੀ ਕੋਈ ਸੌਂ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਗ ਕਰੇ, ਨਾ-ਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ ? ਇਹ ਓਹੀ ਅੱਤਵਾਦੀ ਹਨ। CAA ਨਾਲ ਇਕ ਵੀ ਇਨਸਾਨ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ਖੂਨ ਦੀਆਂ ਨਦੀਆਂ ਵਹਾਅ ਦਿੱਤੀਆਂ।

ਜਿਸ ਤੋਂ ਬਾਅਦ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅਨੁਪਮ ਖੇਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ , ਮੈਨੂੰ ਸਮਝ ਨਹੀ ਆਉਦੀ ਇਹਨਾਂ ਦਾ ਲੈਣ ਦੇਣ ਹੀ ਨਹੀਂ ਜਦ ਫਿਰ ਕਿਉ ਜਖਮਾਂ 'ਤੇ ਲੂਣ ਪਾਉਦੇਂ । ਸਰ ਫ਼ਾਇਦਾ ਆਪ ਕੋ ਦਿਖ ਰਿਹਾ ,ਕਿਉਂਕਿ ਆਪ ਨੇ ਕਿਹੜਾ ਖੇਤੀ ਕਰਨੀ ਹੈ ,ਕਿਸਾਨਾਂ ਮਜ਼ਦੂਰਾਂ ਨੂੰ ਖਾਣ ਦੇ ਲਈ ਅਨਾਜ਼ ਵੀ ਨਹੀਂ ਮਿਲੇਗਾ ,ਲੋਕਾਂ ਦਾ ਦਰਦ ਸਮਝੋ ਗਰਾਉਡ ਲੈਵਲ 'ਤੇ ਆ ਕੇ ,ਆਪ ਕੀ ਫ਼ਿਲਮ ਦਾ ਸੀਨ ਹੈ ,ਧਿਆਨ ਨਾਲ ਦੇਖੋ ,ਹੁਣ ਇਹ ਹਾਲ ਹੋਵੇਗਾ ਕਿਸਾਨਾਂ ਦਾ।

-PTCNews

educare

Related Post