ਰਾਮ ਰਹੀਮ 'ਤੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸੁਣਵਾਈ ਪੂਰੀ

By  Joshi September 26th 2017 04:45 PM -- Updated: September 26th 2017 04:59 PM

Ranjit Singh:

ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ 'ਤੇ ਰਣਜੀਤ ਸਿੰਘ (Ranjit Singh) ਦੀ ਹੱਤਿਆ ਦੇ ਮਾਮਲੇ 'ਚ ਸੁਣਵਾਈ ਪੂਰੀ ਹੋ ਗਈ ਹੈ। ਅੱਜ ਦੀ ਸੁਣਵਾਈ ਦੌਰਾਨ ਕੋਈ ਬਹਿਸ ਨਹੀਂ ਹੋ ਸਕੀ ਹੈ। ਵੈਸੇ ਅੱਜ ਪਹਿਲਾਂ ਦੇ ਗਵਾਹਾਂ ਦੇ ਦਿੱਤੇ ਬਿਆਨਾਂ 'ਤੇ ਬਹਿਸ ਹੋਣੀ ਸੀ।

ਨਾਲ ਹੀ ਇੱਕ ਹੋਰ ਆਰੋਪੀ ਕ੍ਰਿਸ਼ਨਲਾਲ ਦੁਆਰਾ ਮੌਕਾ-ਏ-ਵਾਰਦਾਤ ਦੀ ਦੁਬਾਰਾ ਜਾਂਚ ਦੇ ਲਈ ਦਾਇਰ ਕੀਤੀ ਗਈ ਪਟੀਸ਼ਨ 'ਤੇ ਅੱਜ ਦੀ ਬਹਿਸ ਵੀ ਪੂਰੀ ਹੋ ਗਈ ਹੈ। ਪਟੀਸ਼ਨ 'ਤੇ ਸੀਬੀਆਈ ਪੱਖ ਅਤੇ ਡੇਰਾ ਪੱਖ ਦੇ ਵਕੀਲਾਂ ਵੱਲੋਂ ਬਹਿਸ ਕੀਤੀ ਗਈ ਸੀ ।

Ranjit Singh case: ਰਾਮ ਰਹੀਮ 'ਤੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸੁਣਵਾਈ ਪੂਰੀਸੀਬੀਆਈ ਕੋਰਟ ਨੇ ਕੱਲ ਲਈ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਮਾਮਲੇ ਦੀ ਸੁਣਵਾਈ ਹੁਣ ਕੱਲ ਭਾਵ 27 ਸਿਤੰਬਰ ਨੂੰ ਬਾਅਦ ਦੁਪਹਿਰ ਸਮੇਂ ਹੋਵੇਗੀ।

Ranjit Singh case: ਰਾਮ ਰਹੀਮ 'ਤੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸੁਣਵਾਈ ਪੂਰੀਉਥੇ ਹੀ ਬਚਾਅ ਪੱਖ ਦੇ ਵਕੀਲ ਵਿਸ਼ਾਲ ਗਰਗ ਨਰਵਾਣਾ ਨੇ ਦੱਸਿਆ ਕਿ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਦੇ ਸੀਬੀਆਈ ਕੋਰਟ ਦੇ ਫੈਸਲੇ ਦੇ ਖਿਲਾਫ ਵੀ ਅਪੀਲ ਕੀਤੀ ਹੈ।

ਇਸ 'ਤੇ ਹੋਰ ਤਿੰਨ ਚਾਰ ਦਿਨਾਂ ਤੱਕ ਸੁਣਵਾਈ ਹੋ ਸਕਦੀ ਹੈ। ਬਚਾਅ ਪੱਖ ਵੱਲੋਂ ਅਪੀਲ ਦੇ ਕਈ ਤੱਥਾਂ ਨੂੰ ਆਧਾਰ ਬਣਾਇਆ ਗਿਆ ਹੈ।

ਅੱਜ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ ਵਿੱਚ ਇਹ ਸੁਣਵਾਈ ਹੋਈ ਹੈ ਅਤੇ ਰਾਮ ਰਹੀਮ ਨੂੰ ਵੀਡੀਓ ਕਾਨਫਰਸਿੰਗ ਰਾਹੀਂ ਇਸ ਸੁਣਵਾਈ 'ਚ ਸ਼ਾਮਿਲ ਕੀਤਾ ਗਿਆ ਸੀ।

—PTC News

Related Post