ਨੀਲੇ ਕਾਰਡਾਂ ਦੇ ਜਾਅਲੀ ਫਾਰਮ ਭਰਨ 'ਤੇ ਕਾਂਗਰਸੀ ਸ਼ਹਿਰੀ ਪ੍ਰਧਾਨ ਦਲਬੀਰ ਸਿੰਘ ਸੇਖੋਂ 'ਤੇ ਪਰਚਾ ਦਰਜ

By  Shanker Badra May 14th 2019 02:40 PM

ਨੀਲੇ ਕਾਰਡਾਂ ਦੇ ਜਾਅਲੀ ਫਾਰਮ ਭਰਨ 'ਤੇ ਕਾਂਗਰਸੀ ਸ਼ਹਿਰੀ ਪ੍ਰਧਾਨ ਦਲਬੀਰ ਸਿੰਘ ਸੇਖੋਂ 'ਤੇ ਪਰਚਾ ਦਰਜ:ਤਰਨ ਤਾਰਨ ਸਾਹਿਬ : ਕਾਂਗਰਸੀ ਆਗੂ ਵੋਟਾਂ ਖਾਤਿਰ ਕਿਸ ਤਰਾਂ ਝੂਠੇ ਫਾਰਮ ਭਰ ਕੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਗੁਮਰਾਹ ਕਰ ਰਹੇ ਹਨ, ਇਸਦੀ ਮਿਸਾਲ ਪੱਟੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦਲਬੀਰ ਸਿੰਘ ਸੇਖੋਂ 'ਤੇ ਨੀਲੇ ਕਾਰਡਾਂ ਦੇ ਜਾਅਲੀ ਫਾਰਮ ਭਰਨ 'ਤੇ ਦਰਜ ਹੋਏ ਪਰਚੇ ਤੋਂ ਮਿਲਦੀ ਹੈ।ਜਿਸ 'ਤੇ ਕੱਲ ਰਾਸ਼ਨ /ਨੀਲੇ ਕਾਰਡਾਂ ਦੇ ਝੂਠੇ ਫਾਰਮ ਭਰ ਕੇ ਲੋਕਾਂ ਨੂੰ ਗੁੰਮਰਾਹ ਕਰਣ ਦਾ ਪਰਚਾ ਪੱਟੀ ਸਿਟੀ ਥਾਣੇ ਵਿੱਚ ਦਰਜ ਹੋ ਚੁੱਕਾ ਹੈ।

Ration Card fake form Filling Congress urban president Dalbir Singh Sekhon fir registered ਨੀਲੇ ਕਾਰਡਾਂ ਦੇ ਜਾਅਲੀ ਫਾਰਮ ਭਰਨ 'ਤੇ ਕਾਂਗਰਸੀ ਸ਼ਹਿਰੀ ਪ੍ਰਧਾਨ ਦਲਬੀਰ ਸਿੰਘ ਸੇਖੋਂ 'ਤੇ ਪਰਚਾ ਦਰਜ

ਕਾਂਗਰਸੀ ਆਗੂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ (ਵਿਧਾਨ ਸਭਾ ਚੋਣਾਂ ਸਮੇ ਜਿਵੇਂ ਕਾਂਗਰਸੀਆਂ ਸਮਾਰਟਫੋਨ ਅਤੇ ਘਰ -ਘਰ ਨੌਕਰੀ ਆਦਿ ਦੇ ਫਾਰਮ ਭਰ ਕੇ ਵੋਟਾਂ ਲੈ ਲਈਆਂ ਤੇ ਦਿੱਤਾ ਕੁਝ ਵੀ ਨਹੀਂ) ਹੁਣ ਵੀ ਝੂਠ ਬੋਲ ਕੇ ਵੋਟਾਂ ਲੈਣਾ ਚਾਹੁੰਦੇ ਹਨ।

Ration Card fake form Filling Congress urban president Dalbir Singh Sekhon fir registered ਨੀਲੇ ਕਾਰਡਾਂ ਦੇ ਜਾਅਲੀ ਫਾਰਮ ਭਰਨ 'ਤੇ ਕਾਂਗਰਸੀ ਸ਼ਹਿਰੀ ਪ੍ਰਧਾਨ ਦਲਬੀਰ ਸਿੰਘ ਸੇਖੋਂ 'ਤੇ ਪਰਚਾ ਦਰਜ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੈਸ਼-ਏ-ਮੁਹੰਮਦ ਦੇ ਇਨਾਮੀ ਅੱਤਵਾਦੀ ਅਬਦੁਲ ਮਜ਼ੀਦ ਬਾਬਾ ਨੂੰ ਪੁਲਿਸ ਨੇ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਦਿੱਲੀ

ਕਾਂਗਰਸੀ ਗਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ /ਨੀਲੇ ਕਾਰਡ ਕਟਵਾਉਣ ਦੀਆਂ ਫੋਕੀਆਂ ਧਮਕੀਆਂ ਵੀ ਦੇ ਰਹੇ ਹਨ ਜੋ ਕਿ ਕੋਰਾ ਝੂਠ ਹੈ, ਜਿਹਨਾਂ ਗਰੀਬ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ/ ਰਾਸ਼ਨ ਕਾਰਡ ਬਣ ਚੁੱਕੇ ਹਨ,ਉਹ ਸਭ ਕਾਰਡ ਭਾਰਤ ਦੀ ਕੇਂਦਰ ਸਰਕਾਰ ਦੇ ਕੋਲ ਡਾਟਾ ਆਨਲਾਈਨ ਦਰਜ ਹੈ।

-PTCNews

Related Post