ਇਸ ATM 'ਚ ਚੂਹੇ ਕਰਦੇ ਨੇ ਐਸ਼, ਖੇਡਦੇ ਨੇ ਨੋਟਾਂ 'ਚ, ਲੱਖਾਂ ਰੁਪਏ ਕੁਤਰੇ

By  Joshi June 21st 2018 10:10 AM

ਇਸ ATM 'ਚ ਚੂਹੇ ਕਰਦੇ ਨੇ ਐਸ਼, ਖੇਡਦੇ ਨੇ ਨੋਟਾਂ 'ਚ, ਲੱਖਾਂ ਰੁਪਏ ਕੁਤਰੇ ਇੱਕ ਪਾਸੇ ਨੋਟਬੰਦੀ ਤੋਂ ਬਾਅਦ ਤੋਂ ਹੁਣ ਤੱਕ ਨੋਟਾਂ ਦੀ ਸਪਲਾਈ ਲੀਹ 'ਤੇ ਆਉਂਦਿਆਂ ਆਮ ਆਦਮੀ ਦੇ ਪਸੀਨੇ ਨਿਕਲ ਗਏ ਹਨ, ਉਥੇ ਹੀ ਇੱਕ ਅਜਿਹਾ ਏਟੀਐਮ ਹੈ, ਜਿੱਥੇ ਚੂਹੇ ਨੋਟਾਂ 'ਚ ਨਾ ਸਿਰਫ ਖੇਡਦੇ ਹਨ ਬਲਕਿ ਉਹਨਾਂ ਨੂੰ ਕੁਤਰਦੇ ਵੀ ਹਨ। rats attack assam atm notesਇਸ ਅਜੀਬੋ ਗਰੀਬ ਮਾਮਲੇ 'ਚ ਚੂਹਿਆਂ ਨੇ 12 ਲੱਖ 38 ਹਜ਼ਾਰ ਰੁਪਏ ਕੁਤਰ ਕੇ ਵੱਡਾ ਦਾ ਨੁਕਸਾਨ ਕੀਤਾ ਹੈ। ਅਸਾਮ ਦੇ ਤਿਨਸੁਕੀਆ 'ਚ ਚੂ੍ਿਹਆਂ ਵੱਲੋਂ 2 ਹਜ਼ਾਰ ਤੇ 500 ਦੇ ਨੋਟਾਂ 'ਤੇ ਹਮਲਾ ਕਰ ਕੇ ਉਹਨਾਂ ਨੂੰ ਕੁਤਰ ਦਿਤਾ ਗਿਆ। rats attack assam atm notesਦੇਖਦੇ ਹੀ ਦੇਖਦੇ ਕੁਤਰੇ ਨੋਟਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਅਸਾਮ ਕਾਂਗਰਸ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ 'ਕਰਜ਼ੇ ਦੇ ਸਤਾਏ ਕਿਸਾਨ ਮਾਲੀ ਸਹਾਇਤਾ ਨਾ ਮਿਲਣ ਕਰਕੇ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਦੂਜੇ ਪਾਸੇ ਚੂਹਿਆਂ ਦੇ #ਅੱਛੇਦਿਨ ਆ ਗਏ ਹਨ ਜੋ ਏਟੀਐਮ ਮਸ਼ੀਨ ਵਿੱਚ ਵੜ ਕੇ ਲੱਖਾਂ ਰੁਪਏ ਖਾ ਰਹੇ ਹਨ।" ਦੱਸ ਦੇਈਏ ਕਿ ਸਟੇਟ ਬੈਂਕ ਆਫ ਇੰਡੀਆ ਦੀ ਮਸ਼ੀਨ 'ਚ ਤਕਨੀਕੀ ਖਰਾਬੀ ਸੀ ਅਤੇ ਜਦੋਂ ਇਸਨੂੰ ਠੀਕ ਕਰਨ ਲਈ ਇੰਜੀਨੀਅਰ ਆਏ ਤਾਂ ਉਹਨਾਂ ਨੇ ਇਸ ਸੰਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ । —PTC News

Related Post