ਅਦਾਕਾਰਾ ਰਵੀਨਾ ਟੰਡਨ ਤੋਂ ਬਾਅਦ ਫ਼ਰਾਹ ਖ਼ਾਨ ਨੇ ਟਵਿੱਟਰ 'ਤੇ ਮੰਗੀ ਮੁਆਫ਼ੀ ,ਜਾਣੋਂ ਪੂਰਾ ਮਾਮਲਾ

By  Shanker Badra December 28th 2019 11:42 AM

ਅਦਾਕਾਰਾ ਰਵੀਨਾ ਟੰਡਨ ਤੋਂ ਬਾਅਦ ਫ਼ਰਾਹ ਖ਼ਾਨ ਨੇ ਟਵਿੱਟਰ 'ਤੇ ਮੰਗੀ ਮੁਆਫ਼ੀ ,ਜਾਣੋਂ ਪੂਰਾ ਮਾਮਲਾ:ਮੁੰਬਈ : ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਤੇ ਡਾਇਰੈਕਟਰ ਫ਼ਰਾਹ ਖ਼ਾਨ ਦੇ ਖ਼ਿਲਾਫ਼ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਤਿੰਨਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਹਨ। ਜਿਸ ਤੋਂ ਬਾਅਦ ਤਿੰਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਸਨ। [caption id="attachment_373733" align="aligncenter" width="300"]Raveena Tandon After Farah Khan Apologies apologized on Twitter ਅਦਾਕਾਰਾ ਰਵੀਨਾ ਟੰਡਨ ਤੋਂ ਬਾਅਦ ਫ਼ਰਾਹ ਖ਼ਾਨ ਨੇ ਟਵਿੱਟਰ 'ਤੇ ਮੰਗੀ ਮੁਆਫ਼ੀ ,ਜਾਣੋਂ ਪੂਰਾ ਮਾਮਲਾ[/caption] ਹੁਣ ਇਸ ਮਾਮਲੇ 'ਚ ਇਕ ਨਿੱਜੀ ਵੈੱਬ ਟੀਵੀ ਚੈਨਲ ਤੇ ਕਾਮੇਡੀ ਸ਼ੋਅ ਦੀ ਨਿਰਮਾਤਾ ਫਰਾਹ ਖਾਨ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗਦਿਆ ਲਿਖਿਆ ਹੈ, ''ਮੈਨੂੰ ਦੁਖ ਹੈ ਕਿ ਇਕ ਐਪੀਸੋਡ ਕਾਰਨ ਅਣਜਾਣੇ 'ਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਮੈਂ ਹਰ ਧਰਮ ਦਾ ਸਤਿਕਾਰ ਕਰਦੀ ਹਾਂ ਅਤੇ ਮੇਰਾ ਮਨੋਰਥ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀ ਪੂਰੀ ਟੀਮ ਅਰਥਾਤ ਰਵੀਨਾ ਟੰਡਨ ਅਤੇ ਭਾਰਤੀ ਸਿੰਘ ਵੀ ਦੁਖੀ ਹਨ ਅਤੇ ਮੁਆਫੀ ਮੰਗ ਰਹੀਆਂ ਹਨ। [caption id="attachment_373731" align="aligncenter" width="300"]Raveena Tandon After Farah Khan Apologies apologized on Twitter ਅਦਾਕਾਰਾ ਰਵੀਨਾ ਟੰਡਨ ਤੋਂ ਬਾਅਦ ਫ਼ਰਾਹ ਖ਼ਾਨ ਨੇ ਟਵਿੱਟਰ 'ਤੇ ਮੰਗੀ ਮੁਆਫ਼ੀ ,ਜਾਣੋਂ ਪੂਰਾ ਮਾਮਲਾ[/caption] ਇਸ ਤੋਂ ਪਹਿਲਾਂ ਰਵੀਨਾ ਟੰਡਨ ਨੇ ਟਵਿੱਟਰ 'ਤੇ ਪ੍ਰੋਗਰਾਮ ਦਾ ਵੀਡੀਓ ਸ਼ੇਅਰ ਕਰਦੇ ਹੋਏ ਮੁਆਫੀ ਮੰਗੀ ਹੈ। ਰਵੀਨਾ ਟੰਡਨ ਨੇ ਮੁਆਫੀ ਮੰਗਦੇ ਹੋਏ ਲਿਖਿਆ, ''ਕਿਰਪਾ ਕਰਕੇ ਇਸ ਲਿੰਕ ਨੂੰ ਦੇਖੋ। ਮੈਂ ਅਜਿਹਾ ਇਕ ਵੀ ਸ਼ਬਦ ਨਹੀਂ ਕਿਹਾ, ਜਿਸ ਨਾਲ ਕਿਸੇ ਵੀ ਧਰਮ ਦਾ ਅਪਮਾਨ ਹੋਵੇ। ਉਨ੍ਹਾਂ ਲਿਖਿਆ ਸਾਡਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਪਰ ਜੇਕਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਦੱਸ ਦੇਈਏ ਕਿ ਇੱਕ ਨਿੱਜੀ ਟੀਵੀ ਚੈਨਲ ਤੇ ਪ੍ਰਸਾਰਿਤ ਹੁੰਦੇ ਇਕ ਕਾਮੇਡੀ ਸ਼ੋਅ 'ਚ ਇਸਾਈ ਭਾਈਚਾਰੇ ਦੇ ਪਵਿੱਤਰ ਗ੍ਰੰਥ ਬਾਈਬਲ ਵਿਚ ਲਿਖੇ ਧਾਰਮਿਕ ਸ਼ਬਦ ਦੀ ਅਦਾਕਾਰਾਂ ਫਰਾਹ ਖਾਨ , ਭਾਰਤੀ ਸਿੰਘ ਤੇ ਰਵੀਨਾ ਟੰਡਨ 'ਤੇ ਵਿਅੰਗਮਈ ਭੱਦਾ ਤੇ ਅਸ਼ਲੀਲ ਮਜ਼ਾਕ ਕਰਨ ਦਾ ਦੋਸ਼ ਲੱਗਾ ਹੈ। -PTCNews

Related Post