ਅਮਰੀਕਾ 'ਚ ਸਰਦਾਰ ਨੇ ਵਧਾਇਆ ਕੌਮ ਦਾ ਮਾਣ, ਪੜ੍ਹੋ ਪੂਰੀ ਖਬਰ!

By  Joshi November 8th 2017 01:14 PM -- Updated: November 8th 2017 01:42 PM

Ravinder Bhalla becomes first Sikh mayor in US, Hoboken city : ਰਵਿੰਦਰ ਸਿੰਘ ਭੱਲਾ ਨੇ ਨੈਸ਼ਨਲ ਜਰਸੀ ਦੇ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਕੇ ਕੌਮ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਇਸ ਚੋਣ 'ਚ ਸਖਤ ਮੁਕਾਬਲਾ ਹੋਇਆ ਸੀ ਜਿਸ 'ਚ ਕਿ ਨਸਲਵਾਦੀ ਟਿੱਪਣੀਆਂ ਕੀਤੀਆਂ ਗਈਆਂ ਸਨ, ਇੱਥੋਂ ਤੱਕ ਕਿ ਉਹਨਾਂ ਨੂੰ ਅੱਤਵਾਦੀ ਤੱਕ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਸੀ।

Ravinder Bhalla becomes first Sikh mayor in US, Hoboken cityਨਿਊ ਜਰਸੀ ਵਿਚ'ਚ ਮੇਅਰ ਬਣਨ ਵਾਲੇ ਭੱਲਾ ਪਹਿਲੇ ਸਿੱਖ ਹਨ।  ਐਨ.ਜੇ ਡਾਟ ਕਾਮ ਦੇ ਅਨਸਾਰ ਭੱਲਾ, ਜਿਹਨਾਂ ਨੇ ਸੱਤ ਸਾਲ ਤੋਂ ਵੱਧ ਸਮੇਂ ਲਈ ਸ਼ਹਿਰ ਦੀ ਕੌਂਸਲ ਤੇ ਕੰਮ ਕੀਤਾ ਹੈ, ਨੇ ਗਾਰਨ ਸਟ੍ਰੀਟ ਦੇ ਮੋਰਾਂ ਪੱਬ ਵਿਖੇ ਦਰਜਨ ਤੋਂ ਵੱਧ ਆਪਣੇ ਸਮਰਥਕ, ਨਾਲ ਹੀ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਸਹਾਇਤਾ ਨਾਲ ਜਿੱਤ ਦਰਜ ਕੀਤੀ। ਭੱਲਾ ਨੇ ਟਵੀਟ ਕੀਤਾ,"  ਹਾਉੋਕਨ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।"

Ravinder Bhalla becomes first Sikh mayor in US, Hoboken cityਉਨ੍ਹਾਂ ਨੇ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਕਿਹਾ, "ਮੇਰੇ ਵਿੱਚ ਵਿਸ਼ਵਾਸ ਕਰਨ ਲਈ, ਸਾਡੇ ਭਾਈਚਾਰੇ ਵਿੱਚ ਵਿਸ਼ਵਾਸ ਰੱਖਣ, ਅਤੇ ਸਾਡੇ ਦੇਸ਼ ਵਿੱਚ ਵਿਸ਼ਵਾਸ ਕਰਨ ਲਈ ਤੁਹਾਡਾ ਧੰਨਵਾਦ, ਇਹੀ ਅਮਰੀਕਾ ਦੀ ਖਾਸੀਅਤ ਹੈ"।

Ravinder Bhalla becomes first Sikh mayor in US, Hoboken city : ਉਸ ਨੇ ਕਿਹਾ, "ਅਸੀਂ ਬਹੁਤ ਔਖੀ ਮੁਹਿੰਮ 'ਚੋਂ ਗੁਜ਼ਰੇ ਹਾਂ ਪਰ ਹੁਣ ਉਹ ਸਮਾਂ ਹੈ ਜਦੋਂ ਅਸੀਂ ਇਕੱਠੇ ਹੋ ਕੇ ਫੈਸਲਾ ਕਰੀਏ ਕਿ ਅਸੀਂ ਇਸ ਸ਼ਹਿਰ ਨੂੰ ਅੱਗੇ ਲਿਆਉਣ ਲਈ ਕਿਸ ਤਰ੍ਹਾਂ ਨਾਲ ਕੰਮ ਕਰ ਸਕਦੇ ਹਾਂ।"

Ravinder Bhalla becomes first Sikh mayor in US, Hoboken cityਰਿਪੋਰਟ ਵਿਚ ਕਿਹਾ ਗਿਆ ਕਿ ਜੂਨ ਵਿਚ ਜ਼ਿਮਰ ਦੀ ਘੋਸ਼ਣਾ ਦੇ ਨਾਲ ਇਹ ਖੁੱਲ੍ਹੇਆਮ ਪ੍ਰਚਾਰ ਮੁਹਿੰਮ ਨੇ ਛੇਤੀ ਹੀ ਅਜੀਬ ਰੁੱਖ ਲੈ ਲਿਆ ਅਤੇ ਇਸ 'ਚ ਨਸਲਵਾਦੀ ਟਿੱਪਣੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਸਨ। ਭੱਲਾ 'ਤੇ ਕਈ ਟਿੱਪਣੀਆਂ ਕੀਤੀਆਂ ਗਈਆਂ ਸਨ।

ਪਿਛਲੇ ਹਫਤੇ, ਭੱਲਾ ਨੂੰ ਕਾਰ ਦੀ ਵਿੰਡਸ਼ੀਲਡ 'ਤੇ ਛੱਡੀਆਂ ਨਿੰਦਿਆਗ੍ਰਸਤ ਫਲਾਇਰਾਂ ਵਿੱਚ ਭੱਲਾ ਨੂ ਅੱਤਵਾਦੀ ਕਿਹਾ ਗਿਆ ਸੀ ਅਤੇ ਨਿਊ ਜਰਸੀ ਕੌਂਸਲਮੈਨ ਭੱਲਾ ਦੀ ਤਸਵੀਰ ਹੈ ਤੇ ਲਾਲ ਅੱਖਰਾਂ ਵਿੱਚ, ਲਿਖਿਆ ਸੀ "ਅੱਤਵਾਦ ਨੂੰ ਸਾਡੇ ਟਾਉਨ ਉੱਤੇ ਕਬਜ਼ਾ ਨਾ ਕਰਨ ਦਿਓ!"

—PTC News

Related Post