ਅਮਰੀਕਾ 'ਚ ਸਰਦਾਰ ਨੇ ਵਧਾਇਆ ਕੌਮ ਦਾ ਮਾਣ, ਪੜ੍ਹੋ ਪੂਰੀ ਖਬਰ!
Ravinder Bhalla becomes first Sikh mayor in US, Hoboken city : ਰਵਿੰਦਰ ਸਿੰਘ ਭੱਲਾ ਨੇ ਨੈਸ਼ਨਲ ਜਰਸੀ ਦੇ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਕੇ ਕੌਮ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਇਸ ਚੋਣ 'ਚ ਸਖਤ ਮੁਕਾਬਲਾ ਹੋਇਆ ਸੀ ਜਿਸ 'ਚ ਕਿ ਨਸਲਵਾਦੀ ਟਿੱਪਣੀਆਂ ਕੀਤੀਆਂ ਗਈਆਂ ਸਨ, ਇੱਥੋਂ ਤੱਕ ਕਿ ਉਹਨਾਂ ਨੂੰ ਅੱਤਵਾਦੀ ਤੱਕ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਸੀ। ਨਿਊ ਜਰਸੀ ਵਿਚ'ਚ ਮੇਅਰ ਬਣਨ ਵਾਲੇ ਭੱਲਾ ਪਹਿਲੇ ਸਿੱਖ ਹਨ। ਐਨ.ਜੇ ਡਾਟ ਕਾਮ ਦੇ ਅਨਸਾਰ ਭੱਲਾ, ਜਿਹਨਾਂ ਨੇ ਸੱਤ ਸਾਲ ਤੋਂ ਵੱਧ ਸਮੇਂ ਲਈ ਸ਼ਹਿਰ ਦੀ ਕੌਂਸਲ ਤੇ ਕੰਮ ਕੀਤਾ ਹੈ, ਨੇ ਗਾਰਨ ਸਟ੍ਰੀਟ ਦੇ ਮੋਰਾਂ ਪੱਬ ਵਿਖੇ ਦਰਜਨ ਤੋਂ ਵੱਧ ਆਪਣੇ ਸਮਰਥਕ, ਨਾਲ ਹੀ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਸਹਾਇਤਾ ਨਾਲ ਜਿੱਤ ਦਰਜ ਕੀਤੀ। ਭੱਲਾ ਨੇ ਟਵੀਟ ਕੀਤਾ," ਹਾਉੋਕਨ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।" ਉਨ੍ਹਾਂ ਨੇ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਕਿਹਾ, "ਮੇਰੇ ਵਿੱਚ ਵਿਸ਼ਵਾਸ ਕਰਨ ਲਈ, ਸਾਡੇ ਭਾਈਚਾਰੇ ਵਿੱਚ ਵਿਸ਼ਵਾਸ ਰੱਖਣ, ਅਤੇ ਸਾਡੇ ਦੇਸ਼ ਵਿੱਚ ਵਿਸ਼ਵਾਸ ਕਰਨ ਲਈ ਤੁਹਾਡਾ ਧੰਨਵਾਦ, ਇਹੀ ਅਮਰੀਕਾ ਦੀ ਖਾਸੀਅਤ ਹੈ"। Ravinder Bhalla becomes first Sikh mayor in US, Hoboken city : ਉਸ ਨੇ ਕਿਹਾ, "ਅਸੀਂ ਬਹੁਤ ਔਖੀ ਮੁਹਿੰਮ 'ਚੋਂ ਗੁਜ਼ਰੇ ਹਾਂ ਪਰ ਹੁਣ ਉਹ ਸਮਾਂ ਹੈ ਜਦੋਂ ਅਸੀਂ ਇਕੱਠੇ ਹੋ ਕੇ ਫੈਸਲਾ ਕਰੀਏ ਕਿ ਅਸੀਂ ਇਸ ਸ਼ਹਿਰ ਨੂੰ ਅੱਗੇ ਲਿਆਉਣ ਲਈ ਕਿਸ ਤਰ੍ਹਾਂ ਨਾਲ ਕੰਮ ਕਰ ਸਕਦੇ ਹਾਂ।" ਰਿਪੋਰਟ ਵਿਚ ਕਿਹਾ ਗਿਆ ਕਿ ਜੂਨ ਵਿਚ ਜ਼ਿਮਰ ਦੀ ਘੋਸ਼ਣਾ ਦੇ ਨਾਲ ਇਹ ਖੁੱਲ੍ਹੇਆਮ ਪ੍ਰਚਾਰ ਮੁਹਿੰਮ ਨੇ ਛੇਤੀ ਹੀ ਅਜੀਬ ਰੁੱਖ ਲੈ ਲਿਆ ਅਤੇ ਇਸ 'ਚ ਨਸਲਵਾਦੀ ਟਿੱਪਣੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਸਨ। ਭੱਲਾ 'ਤੇ ਕਈ ਟਿੱਪਣੀਆਂ ਕੀਤੀਆਂ ਗਈਆਂ ਸਨ।
ਪਿਛਲੇ ਹਫਤੇ, ਭੱਲਾ ਨੂੰ ਕਾਰ ਦੀ ਵਿੰਡਸ਼ੀਲਡ 'ਤੇ ਛੱਡੀਆਂ ਨਿੰਦਿਆਗ੍ਰਸਤ ਫਲਾਇਰਾਂ ਵਿੱਚ ਭੱਲਾ ਨੂ ਅੱਤਵਾਦੀ ਕਿਹਾ ਗਿਆ ਸੀ ਅਤੇ ਨਿਊ ਜਰਸੀ ਕੌਂਸਲਮੈਨ ਭੱਲਾ ਦੀ ਤਸਵੀਰ ਹੈ ਤੇ ਲਾਲ ਅੱਖਰਾਂ ਵਿੱਚ, ਲਿਖਿਆ ਸੀ "ਅੱਤਵਾਦ ਨੂੰ ਸਾਡੇ ਟਾਉਨ ਉੱਤੇ ਕਬਜ਼ਾ ਨਾ ਕਰਨ ਦਿਓ!" —PTC NewsYesterday, a flyer w/ word “terrorist” above a pic of me was circulated in Hob. Of course this is troubling, but we won’t let hate win. pic.twitter.com/Ri9xrYF4Al — Ravinder S. Bhalla (@RaviBhalla) November 4, 2017