ਰਈਆ 'ਚ ਦੇਹ ਵਪਾਰ ਦਾ ਧੰਦਾ ਹੋਇਆ ਬੇਨਕਾਬ

By  Joshi April 19th 2018 10:33 AM

ਰਈਆ 'ਚ ਦੇਹ ਵਪਾਰ ਦਾ ਧੰਦਾ ਹੋਇਆ ਬੇਨਕਾਬ

ਅੰਮ੍ਰਿਤਸਰ ਰੋਡ 'ਤੇ ਪੈਂਦੇ ਰਈਆ 'ਚ ਸਥਿਤ ਫੋਰ ਸੀਜ਼ਨ ਹੋਟਲ 'ਚ ਦੇਹ ਵਪਾਰ ਦੇ ਧੰਦੇ ਨੂੰ ਥਾਣਾ ਬਿਆਸ ਦੀ ਪੁਲਸ ਨੇ ਬੇਨਕਾਬ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ, ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਹੋਟਲ 'ਚ ਛਾਪਾ ਮਾਰਿਆ ਗਿਆ ਸੀ।

ਪੁਲਸ ਨੇ ਇਸ ਧੰਦੇ ਤੋਂ ਪਰਦਾ ਚੁੱਕਣ ਲਈ ਪਹਿਲਾਂ ਤਾਂ ਕਿਸੇ ਨੂੰ ਨਕਲੀ ਗਾਹਕ ਬਣਾ ਕੇ ਭੇਜਿਅ। ਜਦੋਂ ਸੌਦਾ ਤੈਅ ਹੋਇਆ ਤਾਂ  ਉਪ ਪੁਲਸ ਕਪਤਾਨ ਬਾਬਾ ਬਕਾਲਾ ਸਾਹਿਬ ਦੇ ਨਾਲ ਟੀਮ ਨੇ ਛਾਪਾ ਮਾਰ ਕੇ ਮੌਕੇ ਤੋਂ 3 ਲੜਕੇ ਤੇ 3 ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ ਹੈ।

ਹੋਟਲ ਮਾਲਕਾਂ ਲੜਕੀਆਂ ਅੱਗੇ ਸਪਲਾਈ ਕਰਨ ਦਾ ਕੰਮ ਕਰਦੇ ਸਨ। ਉਹ ਗਾਹਕਾਂ ਤੋਂ ਤਕਰੀਬਨ 1000 ਤੋਂ 1500 ਰੁਪਏ ਵਸੂਲਦੇ ਸਨ।

ਇਸ ਮੌਕੇ ਹੋਟਲ ਮੈਨੇਜਰ ਕੰਵਲਪ੍ਰੀਤ ਸਿੰਘ ਵਾਸੀ ਅਕਾਲਗੜ੍ਹ ਢਪਈਆਂ ਤੇ ਹੋਟਲ ਮਾਲਕ ਮਨਜੀਤਪਾਲ ਸਿੰਘ ਬਾਠ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

—PTC News

Related Post