RBI ਨੇ ਝੋਨੇ ਦੇ ਚੱਲ ਰਹੇ ਖ਼ਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ ਸੀਮਾ ਨਵੰਬਰ ਦੇ ਅਖ਼ੀਰ ਤੱਕ ਵਧਾਈ

By  Shanker Badra October 30th 2020 09:25 AM

RBI ਨੇ ਝੋਨੇ ਦੇ ਚੱਲ ਰਹੇ ਖ਼ਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ ਸੀਮਾ ਨਵੰਬਰ ਦੇ ਅਖ਼ੀਰ ਤੱਕ ਵਧਾਈ:ਚੰਡੀਗੜ੍ਹ : ਭਾਰਤੀ ਰਿਜ਼ਰਵ ਬੈਂਕ ਨੇੇ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਵਾਸਤੇ ਸੀ.ਸੀ.ਐਲ .ਦੀ ਮਿਆਦ ਨਵੰਬਰ 2020 ਤੱਕ ਵਧਾ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ 5331.79 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀਸੀਐਲ) ਨਵੰਬਰ, 2020 ਦੇ ਅਖ਼ੀਰ ਤੱਕ ਵਧਾ ਦਿੱਤੀ ਹੈ। [caption id="attachment_444793" align="aligncenter" width="300"]RBI extends CCL limit for Punjab paddy procuremen till Nov end RBI ਨੇ ਝੋਨੇ ਦੇ ਚੱਲ ਰਹੇ ਖ਼ਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ ਸੀਮਾ ਨਵੰਬਰ ਦੇ ਅਖ਼ੀਰ ਤੱਕ ਵਧਾਈ[/caption] ਇੱਕ ਸਰਕਾਰੀ ਬੁਲਾਰੇ ਅਨੁਸਾਰ ਇਸ ਨਾਲ ਅਕਤੂਬਰ ਦੇ ਅਖ਼ੀਰ ਤੱਕ ਮਨਜ਼ੂਰ ਕੀਤੀ ਗਈ 30,220.82 ਕਰੋੜ ਰੁਪਏ ਦੀ ਸੀਮਾ ਵਧ ਕੇ ਨਵੰਬਰ, 2020 ਦੇ ਅਖ਼ੀਰ ਤੱਕ  35,552.61 ਕਰੋੜ ਰੁਪਏ ਹੋ ਗਈ ਹੈ। [caption id="attachment_444792" align="aligncenter" width="300"]RBI extends CCL limit for Punjab paddy procuremen till Nov end RBI ਨੇ ਝੋਨੇ ਦੇ ਚੱਲ ਰਹੇ ਖ਼ਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ ਸੀਮਾ ਨਵੰਬਰ ਦੇ ਅਖ਼ੀਰ ਤੱਕ ਵਧਾਈ[/caption] ਸਾਉਣੀ ਮੰਡੀਕਰਨ ਸੀਜ਼ਨ 2020-21 ਦੌਰਾਨ ਨਵੇਂ ਖਾਤਾ ਨੰ. -7 ਤਹਿਤ ਝੋਨੇ ਦੀ ਖਰੀਦ ਵਾਸਤੇ ਮਿਆਦ ਵਿੱਚ ਕੀਤਾ ਗਿਆ ਵਾਧਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਭਾਰਤੀ ਸੰਵਿਧਾਨ ਦੀ ਧਾਰਾ 293 (3) ਤਹਿਤ ਸਹਿਮਤੀ ਪੱਤਰ ਪੰਜਾਬ ਸਰਕਾਰ ਵੱਲੋਂ ਸੌਂਪੇ ਜਾਣ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਫੰਡ ਜਾਰੀ ਕਰੇਗੀ ਅਤੇ ਇਸ ਤੋਂ ਇਲਾਵਾ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਦੇ ਸਾਰੇ ਅਨਾਜ ਕ੍ਰੈਡਿਟ ਖਾਤਿਆਂ ਦਾ ਨੇਮਾਂ ਅਨੁਸਾਰ ਮੁਕੰਮਲ ਭੁਗਤਾਨ ਕੀਤਾ ਜਾਵੇ। -PTCNews

Related Post