Red Fort Violence : ਇੱਕ ਲੱਖ ਦੇ ਇਨਾਮੀ ਗੁਰਜੋਤ ਸਿੰਘ ਨੂੰ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਤੋਂ ਕੀਤਾ ਗ੍ਰਿਫ਼ਤਾਰ

By  Shanker Badra June 28th 2021 01:02 PM

ਨਵੀਂ ਦਿੱਲੀ : ਲਾਲ ਕਿਲ੍ਹਾ ਹਿੰਸਾ (Red Fort violence) ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ (Delhi Police Special Cell) ਨੇ ਅੰਮ੍ਰਿਤਸਰ ਤੋਂ ਗੁਰਜੋਤ ਸਿੰਘ ਨੂੰ ਗ੍ਰਿਫ਼ਤਾਰ (Gurjot Singh arrested) ਕੀਤਾ ਹੈ।ਗੁਰਜੋਤ ਸਿੰਘ ਜਿਸ ਦੇ ਸਿਰ 'ਤੇ 1 ਲੱਖ ਰੁਪਏ ਦਾ ਇਨਾਮ ਸੀ।

Red Fort violence case: Delhi Police arrests accused Gurjot Singh with Rs 1 lakh bounty from Punjab Red Fort Violence : ਇੱਕ ਲੱਖ ਦੇ ਇਨਾਮੀ ਗੁਰਜੋਤ ਸਿੰਘ ਨੂੰ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਤੋਂ ਕੀਤਾ ਗ੍ਰਿਫ਼ਤਾਰ

ਪੜ੍ਹੋ ਹੋਰ ਖ਼ਬਰਾਂ : ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਗੁਪਤ ਢੰਗ ਨਾਲ ਸਿਸਵਾਂ ਫਾਰਮ ਹਾਊਸ ਪੁੱਜੇ , ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਪਈਆਂ ਭਾਜੜਾਂ

ਦਰਅਸਲ 'ਚ 26 ਜਨਵਰੀ ਨੂੰ ਕਿਸਾਨਾਂ ਵੱਲੋਂ ਰੱਖੀ ਗਈ ਪਰੇਡ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਾਲ ਕਿਲ੍ਹੇ ਵਿੱਚ ਅੰਦਰ ਵੜ੍ਹ ਕੇ ਕੇਸਰੀ ਨਿਸ਼ਾਨ ਲਹਿਰਾਇਆ ਸੀ। ਦਿੱਲੀ ਪੁਲਿਸ ਮੁਤਾਬਕ ਗੁਰਜੋਤ ਸਿੰਘ ਉੱਤੇ ਲਾਲ ਕਿਲ੍ਹੇ ਉੱਤੇ ਝੰਡਾ ਲਹਿਰਾਉਣ ਦਾ ਇਲਜ਼ਾਮ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਇੱਕ ਲੱਖ ਰੁਪਏ ਇਨਾਮ ਰੱਖਿਆ ਗਿਆ ਸੀ।

Red Fort violence case: Delhi Police arrests accused Gurjot Singh with Rs 1 lakh bounty from Punjab Red Fort Violence : ਇੱਕ ਲੱਖ ਦੇ ਇਨਾਮੀ ਗੁਰਜੋਤ ਸਿੰਘ ਨੂੰ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਤੋਂ ਕੀਤਾ ਗ੍ਰਿਫ਼ਤਾਰ

ਦਿੱਲੀ ਸਪੈਸ਼ਲ ਸੈੱਲ ਦੇ ਡੀਸੀਪੀ ਸੰਜੀਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੋਤ ਸਿੰਘ ਦੇ ਸਿਰ 'ਤੇ 1 ਲੱਖ ਰੁਪਏ ਦਾ ਇਨਾਮ ਸੀ। ਉਸ ਨੂੰ 26 ਜਨਵਰੀ ਦੇ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ (Amritsar) ਤੋਂ ਗ੍ਰਿਫ਼ਤਾਰ ਕੀਤਾ ਹੈ।

Red Fort violence case: Delhi Police arrests accused Gurjot Singh with Rs 1 lakh bounty from Punjab Red Fort Violence : ਇੱਕ ਲੱਖ ਦੇ ਇਨਾਮੀ ਗੁਰਜੋਤ ਸਿੰਘ ਨੂੰ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਤੋਂ ਕੀਤਾ ਗ੍ਰਿਫ਼ਤਾਰ

ਦੱਸਣਯੋਗ ਹੈ ਕਿ ਫਰਵਰੀ 2021 ਵਿਚ ਦਿੱਲੀ ਪੁਲਿਸ ਨੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹਾ ਹਿੰਸਾ (Red Fort violence) ਮਾਮਲੇ ਵਿਚ ਜਿਹੜੇ ਲੋਕਾਂ ਉੱਤੇ ਗ੍ਰਿਫਤਾਰੀ ਲਈ ਇਨਾਮ ਰੱਖਿਆ ਸੀ, ਗੁਰਜੋਤ ਸਿੰਘ ਉਨ੍ਹਾਂ ਵਿਚ ਸ਼ਾਮਲ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਦੀਪ ਸਿੱਧੂ (Deep Sidhu) ਨੂੰ 9 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ।

Red Fort violence case: Delhi Police arrests accused Gurjot Singh with Rs 1 lakh bounty from Punjab Red Fort Violence : ਇੱਕ ਲੱਖ ਦੇ ਇਨਾਮੀ ਗੁਰਜੋਤ ਸਿੰਘ ਨੂੰ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਤੋਂ ਕੀਤਾ ਗ੍ਰਿਫ਼ਤਾਰ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਇਨ੍ਹਾਂ ਸ਼ਰਤਾਂ ਤਹਿਤ IELTS ਇੰਸਟੀਚਿਊਟ ਖੋਲ੍ਹਣ ਦੀ ਮਨਜ਼ੂਰੀ , ਜਾਣੋ ਹੋਰ ਕੀ ਕੁਝ ਖੁੱਲ੍ਹੇਗਾ

ਦੱਸ ਦਈਏ ਕਿ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਕੁਝ ਦਿਨ ਪਹਿਲਾਂ ਦੀਪ ਸਿੱਧੂ ਅਤੇ ਹੋਰਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ (Supplementary chargesheet) ਦਾਖਲ ਕੀਤੀ ਸੀ। ਇਸ ਤੋਂ ਪਹਿਲਾਂ 17 ਮਈ ਨੂੰ 3,224 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਅਤੇ ਸਿੱਧੂ ਸਣੇ 16 ਲੋਕਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਗਈ ਸੀ।

-PTCNews

Related Post