Reliance AGM 2019: 5 ਸਤੰਬਰ ਨੂੰ ਲਾਂਚ ਹੋਵੇਗਾ ਜਿਓ ਫਾਈਬਰ, ਮਿਲਣਗੇ ਕਈ ਫਾਇਦੇ !

By  Jashan A August 12th 2019 01:37 PM

Reliance AGM 2019: 5 ਸਤੰਬਰ ਨੂੰ ਲਾਂਚ ਹੋਵੇਗਾ ਜਿਓ ਫਾਈਬਰ, ਮਿਲਣਗੇ ਕਈ ਫਾਇਦੇ !,ਨਵੀਂ ਦਿੱਲੀ: ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਲਾਇੰਸ ਜੀਓ ਇੱਕ ਵਾਰ ਆਪਣੇ ਗਾਹਕਾਂ ਲਈ ਵੱਡੇ ਆਫ਼ਰ ਲੈ ਕੇ ਆਇਆ ਹੈ। ਜਿਸ ਦੌਰਾਨ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ। ਦਰਅਸਲ, ਜੀਓ ਆਪਣੀ ਗੀਗਾ ਫਾਈਬਰ ਬ੍ਰਾਡਬੈਂਡ ਸਰਵਿਸ 5 ਸਤੰਬਰ ਨੂੰ ਵਪਾਰਕ ਤੌਰ ’ਤੇ ਲਾਂਚ ਕਰਨ ਜਾ ਰਿਹਾ ਹੈ। ਗੀਗਾ ਫਾਈਬਰ ਪੈਕ ਦੀ ਕੀਮਤ 700 ਰੁਪਏ ਤੋਂ ਸ਼ੁਰੂ ਹੈ ਤੇ ਇਸ ਦੀ ਵਧੇਰੇ ਕੀਮਤ 10, 000 ਰੁਪਏ ਤਕ ਉਪਲਬਧ ਰਹੇਗੀ। ਸਪੀਡ ਦੀ ਗੱਲ ਕੀਤੀ ਜਾਵੇ ਤਾਂ ਇਸ ਸੀ ਸਪੀਡ 100 MBPS ਤੋਂ ਲੈ ਕੇ 1GBPS ਤੱਕ ਹੋਵੇਗੀ। ਸਾਲਾਨਾ ਜਨਰਲ ਮੀਟਿੰਗ ’ਚ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਿਓ ਗੀਗਾ ਫਾਈਬਰ ਲਈ 1.5 ਕਰੋੜ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਮਿਲ ਚੁੱਕੇ ਹਨ। 1 ਸਾਲ ’ਚ ਗੀਗਾ ਫਾਈਬਰ ਪੂਰੇ ਦੇਸ਼ ’ਚ ਪਹੁੰਚਾਈ ਜਾਵੇਗੀ। ਹੋਰ ਪੜ੍ਹੋ:ਜੰਮੂ ਜ਼ਿਲੇ 'ਚੋਂ ਹਟਾਈ ਗਈ ਧਾਰਾ 144, ਕੱਲ੍ਹ ਨੂੰ ਖੁੱਲ੍ਹਣਗੇ ਸਕੂਲ, ਇੰਟਰਨੈੱਟ ਸੇਵਾਵਾਂ ਬੰਦ ਉਹਨਾਂ ਇਹ ਵੀ ਕਿਹਾ ਕਿ ਜਲਦੀ ਹੀ ਜਿਓ ਦੇ ਗਾਹਕ 500 ਰੁਪਏ ਪ੍ਰਤੀ ਮਹੀਨਾ ’ਚ ਯੂ.ਐੱਸ. ਅਤੇ ਕੈਨੇਡਾ ’ਚ ਅਨਲਿਮਟਿਡ ਗੱਲਾਂ ਕਰ ਸਕਣਗੇ। ਜ਼ਿਕਰਯੋਗ ਹੈ ਕਿ ਜੀਓ ਫਾਇਬਰ ਪਲਾਨ OTT ਪਲਾਂਸ ਅਤੇ ਸਰਵਿਸ ਦੇ ਨਾਲ ਆਵੇਗਾ। ਜਿਸ ਦੀ ਮਦਦ ਨਾਲ ਜੀਓ ਯੂਜਰਜ਼ ਰਿਲੀਜ਼ ਦੇ ਪਹਿਲੇ ਦਿਨ ਅਤੇ ਪਹਿਲਾਂ ਸ਼ੋ ਵਿੱਚ ਹੀ ਕਿਸੇ ਫਿਲਮ ਨੂੰ ਵੇਖ ਸਕਣਗੇ। -PTC News

Related Post