ਰੇਵਾੜੀ 'ਚ 38 ਸਾਲਾਂ ਵਿਅਕਤੀ ਨੇ ਕੀਤਾ ਅਜਿਹਾ ਕੰਮ, ਸੁਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ, ਜਾਣੋ ਪੂਰਾ ਮਾਮਲਾ

By  Joshi October 19th 2018 10:02 AM

ਰੇਵਾੜੀ 'ਚ 38 ਸਾਲਾਂ ਵਿਅਕਤੀ ਨੇ ਕੀਤਾ ਅਜਿਹਾ ਕੰਮ, ਸੁਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ, ਜਾਣੋ ਪੂਰਾ ਮਾਮਲਾ, ਰੇਵਾੜੀ: ਹਰਿਆਣਾ ਦੇ ਰੇਵਾੜੀ ਵਿੱਚ ਪੁਲਿਸ ਦੇ ਦਾਅਵੇ ਦੇ ਬਾਵਜੂਦ ਬਲਾਤਕਾਰ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਰਹੇ ਹਨ। ਕੁੱਝ ਦਿਨਾਂ ਪਹਿਲਾਂ ਬੋਰਡ ਟਾਪਰ ਦੇ ਨਾਲ ਗੈਂਗਰੇਪ ਦੀ ਘਟਨਾ ਨਾਲ ਸੂਬੇ 'ਚ ਸਨਸਨੀ ਫੇਲ ਗਈ ਸੀ।

ਹੁਣ ਸੱਤ ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ ਜਦੋਂ ਸਕੂਲ ਤੋਂ ਵਾਪਸ ਆ ਰਹੀ ਸੀ , ਉਸ ਮੌਕੇ 38 ਸਾਲ ਦੇ ਇੱਕ ਵਿਅਕਤੀ ਨੇ ਉਸ ਦੇ ਨਾਲ ਇਹ ਦਰਿੰਦਗੀ ਕੀਤੀ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਲੋਕਾਂ ਨੇ ਬੱਚੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ:ਇੱਕ ਸਿੱਖ ਬੀਬੀ ਨੇ ਰੋ ਰੋ ਕੇ ਸੁਣਾਈ ਆਪਣੀ ਹੱਡ ਬੀਤੀ ,ੲਿਨਸਾਫ ਦੀ ਲਗਾੲੀ ਗੁਹਾਰ

ਇਸ ਮਾਮਲੇ ਸਬੰਧੀ ਰੇਵਾੜੀ ਦੇ ਡੀ.ਐਸ.ਪੀ ਸਤਪਾਲ ਕੁਮਾਰ ਨੇ ਦੱਸਿਆ, 16 ਅਕਤੂਬਰ ਨੂੰ ਪੁਲਿਸ ਦੇ ਕੋਲ ਇਸ ਵਾਰਦਾਤ ਦੀ ਸ਼ਿਕਾਇਤ ਦਰਜ ਕਰਵਾਈ ਗਈ।ਉਹਨਾਂ ਨੇ ਦੱਸਿਆ ਕਿ ਜਦੋਂ ਪੀੜਤ ਬੱਚੀ ਸਕੂਲ ਤੋਂ ਵਾਪਸ ਪਰਤ ਰਹੀ ਸੀ , ਉਦੋਂ ਆਰੋਪੀ ਨੇ ਉਸ ਦੇ ਨਾਲ ਰੇਪ ਕੀਤਾ। ਬੱਚੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਕੇਸ ਦਰਜ ਕਰ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

—PTC News

Related Post