ਇੱਕ ਸਿੱਖ ਬੀਬੀ ਨੇ ਰੋ ਰੋ ਕੇ ਸੁਣਾਈ ਆਪਣੀ ਹੱਡ ਬੀਤੀ ,ੲਿਨਸਾਫ ਦੀ ਲਗਾੲੀ ਗੁਹਾਰ

Amritsar Sikh Bibi and Actress Your husband harassment Blame

ਇੱਕ ਸਿੱਖ ਬੀਬੀ ਨੇ ਰੋ ਰੋ ਕੇ ਸੁਣਾਈ ਆਪਣੀ ਹੱਡ ਬੀਤੀ ,ੲਿਨਸਾਫ ਦੀ ਲਗਾੲੀ ਗੁਹਾਰ:ਅੰਮ੍ਰਿਤਸਰ ਦੀ ੲਿੱਕ ਸਿੱਖ ਬੀਬੀ ਅਤੇ ਅਦਾਕਾਰਾ ਨੇ ਇੱਕ ਵੀਡੀਓ ਰਾਹੀਂ ਰੋ-ਰੋ ਕੇ ਆਪਣੀ ਹੱਡ ਬੀਤੀ ਸੁਣਾਈ ਹੈ।ਜਿਸ ਦੇ ਵਿੱਚ ਇਸ ਸਿੱਖ ਬੀਬੀ ਨੇ ਆਪਣੇ ਪਤੀ ਦੀ ਦਰਿੰਦਗੀ ਬਾਰੇ ਦੱਸਿਆ ਹੈ ,ਜੋ ਆਪਣੀ ਪਤਨੀ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਦਾ ਹੈ।ਜਾਣਕਾਰੀ ਅਨੁਸਾਰ ਇਸ ਸਿੱਖ ਬੀਬੀ ਦਾ ਨਾਮ ਹਰਦੀਪ ਕੌਰ ਹੈ, ਜਿਸ ਨੇ ਧਾਰਮਿਕ ਫਿਲਮ ‘ਪਰਾਊਡ ਟੂ ਬੀ ਅ ਸਿੱਖ’ ਵਿੱਚ ਕੰਮ ਕੀਤਾ ਹੈ।

ਹਰਦੀਪ ਕੌਰ ਖਾਲਸਾ ਨੇ ਪਤੀ ‘ਤੇ ਕਿਸੇ ਹੋਰ ਨਾਲ ਨਜਾਇਜ਼ ਸੰਬੰਧ ਹੋਣ ਦੇ ਵੀ ਦੋਸ਼ ਲਗਾਏ ਹਨ।ਉਸ ਨੇ ਰੋਂਦੇ ਹੋਏ ਦੱਸਿਆ ਹੈ ਕਿ ਉਸਨੂੰ ਅਤੇ ਉਸਦੇ ਬੱਚਿਆਂ ਦੀ ਜਾਨ ਨੂੰ ਉਸਦੇ ਪਤੀ ਤੋਂ ਖਤਰਾ ਹੈ। ਜੋ ਲੋਕਾਂ ਦੀਆਂ ਉਂਗਲਾਂ ‘ਤੇ ਚੜ ਕੇ ਉਸ ਨਾਲ ਅੱਤਿਅਾਚਾਰ ਕਰਦੇ ਹਨ।

ਸਿੱਖ ਬੀਬੀ ਹਰਦੀਪ ਕੌਰ ਨੇ ਇੱਕ ਵੀਡੀਓ ਰਾਹੀਂ ੲਿਨਸਾਫ ਦੀ ਗੁਹਾਰ ਲਗਾੲੀ ਹੈ।ਹਰਦੀਪ ਨੇ ੲਿਸ ਸਬੰਧ ਵਿੱਚ ਪੁਲਿਸ ਨੂੰ ਰਿਪੋਰਟ ਵੀ ਲਿਖਾੲੀ ਸੀ ਪਰ ਅਜੇ ਤੱਕ ੳੁਹਨਾਂ ਦੀ ਕੋੲੀ ਸੁਣਵਾੲੀ ਨਹੀ ਹੋੲੀ।ਉਸ ਨੇ ਦੱਸਿਆ ਕਿ ਉਸਦਾ ਪਤੀ ਲਗਾਤਾਰ 18 ਸਾਲਾਂ ਤੋਂ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਹੈ ,ਜਿਸ ਕਰਕੇ ਉਸਨੇ ਮਜ਼ਬੂਰ ਹੋ ਕੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ।ਉਸ ਨੇ ਦੱਸਿਆ ਕਿ ਉਸਨੇ ਆਪਣੇ ਪਤੀ ਦੀ ਖੁਸ਼ੀ ਲਈ ਆਪਣਾ ਸਾਰਾ ਕਰੀਅਰ ਤੱਕ ਦਾਅ ‘ਤੇ ਲਗਾ ਦਿੱਤਾ ਪਰ ਉਸ ਦਾ ਪਤੀ ਉਨ੍ਹਾਂ ‘ਤੇ ਹਮੇਸ਼ਾ ਜਾਨਵਰਾਂ ਦੀ ਤਰ੍ਹਾਂ ਤਸ਼ੱਦਦ ਕਰਦਾ ਹੈ।
-PTCNews