ਵਿਆਹ ਵਾਲੇ ਘਰ 'ਚ ਪਏ ਕੀਰਨੇ, ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਨਾਲ ਵਾਪਰਿਆ ਹਾਦਸਾ

By  Shanker Badra December 11th 2020 04:40 PM

ਵਿਆਹ ਵਾਲੇ ਘਰ 'ਚ ਪਏ ਕੀਰਨੇ, ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਨਾਲ ਵਾਪਰਿਆ ਹਾਦਸਾ:ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ 'ਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ,ਇਸ ਹਾਦਸੇ ਤੋਂ ਬਾਅਦ ਵਿਆਹ ਵਾਲੇ ਘਰ 'ਚ ਸੱਥਰ ਵਿਛ ਗਿਆ ਹੈ। [caption id="attachment_457010" align="aligncenter" width="300"]Road Accident to the groom's uncle going to Anand Karaj ਵਿਆਹ ਵਾਲੇ ਘਰ 'ਚਪਏ ਕੀਰਨੇ, ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਨਾਲ ਵਾਪਰਿਆ ਹਾਦਸਾ[/caption] ਜਾਣਕਾਰੀ ਅਨੁਸਾਰ ਪਿੰਡ ਛਾਜਲੀ ਤੋਂ ਹਾਮਝੜੀ ਵਿਖੇ ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਗੁਰਜੰਟ ਸਿੰਘ (45) ਵਾਸੀ ਪਿੰਡ ਨੀਲੋਵਾਲ ਵਜੋਂ ਹੋਈ ਹੈ। [caption id="attachment_457007" align="aligncenter" width="300"]Road Accident to the groom's uncle going to Anand Karaj ਵਿਆਹ ਵਾਲੇ ਘਰ 'ਚਪਏ ਕੀਰਨੇ, ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਨਾਲ ਵਾਪਰਿਆ ਹਾਦਸਾ[/caption] ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਕੌਹਰੀਆ-ਦੁਗਾਲ ਰੋਡ 'ਤੇ ਪਿੰਡ ਉਭਿਆ ਨੇੜੇ ਡਰੇਨ 'ਤੇ ਪੈਂਦੇ ਰੋਡੇ ਪੁਲ 'ਤੇ ਵਾਪਰਿਆ ਹੈ। ਜਦੋਂਆਨੰਦ ਕਾਰਜ ਕਰਵਾਉਣ ਜਾ ਰਹੇ ਸੀ ਤਾਂ ਉਸ ਸਮੇਂ ਮਾਮੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। [caption id="attachment_457011" align="aligncenter" width="300"]Road Accident to the groom's uncle going to Anand Karaj ਵਿਆਹ ਵਾਲੇ ਘਰ 'ਚਪਏ ਕੀਰਨੇ, ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਨਾਲ ਵਾਪਰਿਆ ਹਾਦਸਾ[/caption] ਇਸ ਦੌਰਾਨ ਪੁਲ ਤੇ ਰੇਲਿੰਗ ਨਾ ਹੋਣ ਕਾਰਨ ਕਾਰ ਕਰੀਬ 20 ਫੁੱਟ ਡੂੰਘੀ ਡਰੇਨ 'ਚ ਡਿੱਗ ਗਈ ਅਤੇ ਇਸ ਹਾਦਸੇ 'ਚ ਗੁਰਜੰਟ ਸਿੰਘ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਹੋਰ ਜ਼ਖ਼ਮੀ ਹੋ ਗਏ। -PTCNews

Related Post