ਲੁਟੇਰੇ ਨੇ ਖੜਕਾਈ ਘਰ ਦੀ ਬੈੱਲ, ਔਰਤ ਕੋਲੋਂ ਸੋਨੇ ਦੀਆਂ ਚੂੜੀਆਂ ਖੋਹ ਕੇ ਹੋਇਆ ਫਰਾਰ

By  Joshi August 5th 2018 10:22 AM -- Updated: August 5th 2018 11:45 AM

ਅੱਜਕੱਲ ਹਰ ਜਗ੍ਹਾ ਹੀ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ। ਜਲੰਧਰ ਦੇ ਨਿਊ ਮਾਡਲ ਹਾਊਸ ਵਿੱਚ ਸ਼ਾਮ ਦੇ ਸਮੇਂ ਇੱਕ ਲੁਟੇਰਾ ਘਰ ਵਿੱਚੋਂ ਸੋਨਾ ਲੈ ਕੇ ਫਰਾਰ ਹੋ ਗਿਆ। robber-ring-the-bell-of-the-house-grabbed-gold-bangles-from-the-woman-and-escapedਜਾਣਕਾਰੀ ਅਨੁਸਾਰ, ਜਿਸ ਘਰ ਵਿੱਚ ਚੋਰੀ ਹੋਈ ਉਸ ਘਰ ਦਾ ਮਾਲਿਕ ਵਿਨੋਦ ਤਲਵਾੜ ਐੱਚ ਆਰ. ਇੰਟਰਪ੍ਰਾਈਜ਼ਜ਼ ਨਾਮਕ ਫੈਕਟਰੀ ਵਿੱਚ ਕਲਰਕ ਸੀ ਅਤੇ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਇਸਦੀ ਘਰਵਾਲੀ ਇਕੱਲੀ ਹੀ ਘਰ ਵਿੱਚ ਮੌਜੂਦ ਸੀ। ਉਕਤ ਦੋਸ਼ੀ ਐਕਟਿਵਾ ਤੇ ਸਵਾਰ ਸੀ ਘਰ ਦੇ ਬਾਹਰ ਆ ਕੇ ਉਸਨੇ ਘਰ ਦੀ ਬੈੱਲ ਵਜਾਈ ਜਦ ਔਰਤ ਨੇ ਦਰਵਾਜ਼ਾ ਖੋਲਿਆ ਤਾਂ ਪਹਿਲਾਂ ਉਸਨੇ ਔਰਤ ਨੂੰ ਉਸਦੇ ਪਤੀ ਵੱਲੋਂ ਹੀ ਉਸਨੂੰ ਇੱਥੇ ਕਿਸੇ ਕੰਮ ਵਜੋਂ ਭੇਜਣ ਦੀ ਗੱਲ ਆਖ ਕੇ ਗੱਲਾਂ ਵਿੱਚ ਉਲਝਾ ਕੇ ਰੱਖਿਆ ਅਤੇ ਫਿਰ ਇਕਦਮ ਉਸਦੀਆਂ ਸੋਨੇ ਦੀਆਂ ਚੂੜੀਆਂ ਉਤਾਰ ਕੇ ਭੱਜ ਗਿਆ । ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਦੋਸ਼ੀ ਨੌਜਵਾਨ ਦੀ ਭਾਲ ਜਾਰੀ ਹੈ। —PTC News

Related Post