ਰੂਪਨਗਰ : ਜ਼ਬਰ ਜਨਾਹ ਦੀਆਂ 2 ਪੀੜਤ ਬੱਚੀਆਂ ਨੂੰ ਮਿਲਿਆ 7-7 ਲੱਖ ਰੁਪਏ ਦਾ ਮੁਆਵਜ਼ਾ

By  Shanker Badra June 16th 2020 06:21 PM

ਰੂਪਨਗਰ : ਜ਼ਬਰ ਜਨਾਹ ਦੀਆਂ 2 ਪੀੜਤ ਬੱਚੀਆਂ ਨੂੰ ਮਿਲਿਆ 7-7 ਲੱਖ ਰੁਪਏ ਦਾ ਮੁਆਵਜ਼ਾ:ਰੂਪਨਗਰ : ਰੂਪਨਗਰ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਬਰ -ਜਨਾਹ ਦੇ ਮਾਮਲੇ 'ਚ ਨਾਲਸਾ ਯੋਜਨਾ ਤਹਿਤ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਵੱਲੋਂ ਆਈਆਂ 2 ਪੀੜਤ ਬੱਚੀਆਂ ਨੂੰ ਮੁਆਵਜ਼ੇ ਦੇ ਰੂਪ ਵਿੱਚ 14 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ।

ਦੋਵੇਂ ਪੀੜਤ ਬੱਚੀਆਂ ਨੂੰ 7-7 ਲੱਖ ਰੁਪਏ ਮੁਆਵਜ਼ਾ ਰਾਸ਼ੀ ਵਜੋਂ ਉਨ੍ਹਾਂ ਦੇ ਖਾਤਿਆਂ ਵਿੱਚ ਫਿਕਸਡ ਡਿਪਾਜਿਟ ਵਜੋਂ ਜਮ੍ਹਾ ਕਰਵਾਏ ਗਏ ਹਨ, ਜੋ ਪੀੜਤਾਂ ਨੂੰ ਬਾਲਿਗ ਹੋਣ 'ਤੇ ਦਿੱਤੇ ਜਾਣਗੇ। ਇਸ ਕੇਸ ਵਿੱਚ ਦੋਸ਼ੀਆਂ ਨੂੰ ਪਹਿਲਾਂ ਹੀ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਹੁਣ ਪੀੜਤਾਂ ਨੂੰ ਮੁਆਵਜ਼ਾ ਵੀ ਦਿੱਤਾ ਗਿਆ ਹੈ।

Rupnagar: Two rape victims get Rs 7-7 lakh compensation ਰੂਪਨਗਰ : ਜ਼ਬਰ ਜਨਾਹ ਦੀਆਂ 2 ਪੀੜਤ ਬੱਚੀਆਂ ਨੂੰ ਮਿਲਿਆ 7-7 ਲੱਖ ਰੁਪਏ ਦਾ ਮੁਆਵਜ਼ਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਜੇ.ਐੱਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ, ਜੱਜ ਹਰਸਮਿਰਨਜੀਤ ਸਿੰਘ ਨੇ ਦੱਸਿਆ ਕਿ ਨਾਲਸਾ 2018 ਯੋਜਨਾ ਦੇ ਉਪਬੰਧਾਂ ਤਹਿਤ ਪੀੜਤ ਬੱਚੀਆਂ ਨੂੰ ਹੋਏ ਨੁਕਸਾਨ ਦੇ ਆਧਾਰ 'ਤੇ ਅਤੇ ਕੀਤੇ ਗਏ ਡਾਕਟਰੀ ਖਰਚੇ ਅਤੇ ਪੁਨਰਵਾਸ ਲਈ ਜ਼ਰੂਰੀ ਘੱਟ ਤੋਂ ਘੱਟ ਰਾਸ਼ੀ ਸਮੇਤ ਹੋਰ ਖਰਚ ਸਮੇਤ ਅਵਾਰਡ ਪਾਸ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਨਾਬਾਲਿਗ ਹੋਣ 'ਤੇ ਮੁਆਵਜ਼ੇ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਫਿਕਸਡ ਡਿਪੋਜਿਟ ਕੀਤੀ ਜਾਂਦੀ ਹੈ ,ਜਿਸਨੂੰ ਬਾਲ਼ਿਗ ਹੋਣ 'ਤੇ ਵਿਆਜ਼ ਸਮੇਤ ਪ੍ਰਾਪਤ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਸੀ.ਜੇ.ਐੱਮ-ਕਮ-ਸਕੱਤਰ ਜੱਜ ਹਰਸਿਮਰਨ ਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਪੀੜਤ ਮੁਆਵਜ਼ਾ ਮਾਮਲਿਆਂ ਵਿੱਚ ਤੇਜ਼ਾਬੀ ਹਮਲਾ, ਜ਼ਬਰ - ਜਨਾਹ ਅਤੇ ਕਤਲ, ਸਰੀਰਕ ਸ਼ੋਸ਼ਣ, ਭਰੂਣ ਨੂੰ ਨੁਕਸਾਨ, ਅਣਪਛਾਤੇ ਵਾਹਨ ਨਾਲ ਮੌਤ ਆਦਿ ਮਾਮਲਿਆਂ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਕੇ ਮੁਆਵਜ਼ਾ ਰਾਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।

-PTCNews

Related Post