ਰੂਸ ਤੋਂ ਸ਼ਿਮਲਾ ਘੁੰਮਣ ਆਈ ਸੀ ਮਹਿਲਾ,ਚੜ੍ਹੀ ਸਰਾਰਤੀ ਅਨਸਰਾਂ ਦੇ ਅੜਿੱਕੇ, ਕੀਤਾ ਇਹ ਕੰਮ

By  Joshi October 27th 2018 10:13 AM

ਰੂਸ ਤੋਂ ਸ਼ਿਮਲਾ ਘੁੰਮਣ ਆਈ ਸੀ ਮਹਿਲਾ,ਚੜ੍ਹੀ ਸਰਾਰਤੀ ਅਨਸਰਾਂ ਦੇ ਅੜਿੱਕੇ, ਕੀਤਾ ਇਹ ਕੰਮ,ਮਨਾਲੀ :ਰੂਸ ਤੋਂ ਭਾਰਤ ਘੁੰਮਣ ਆਈ 33 ਸਾਲ ਦੀ ਮਹਿਲਾ ਯਾਤਰੀ ਨਾਲ ਗੈਂਗਰੇਪ ਦਾ ਮਾਮਲਾ ਮਨਾਲੀ ਵਿੱਚ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਟੂਰਿਸਟ ਸ਼ੁੱਕਰਵਾਰ ਸਵੇਰੇ ਓਲਡ ਮਨਾਲੀ ਤੋਂ ਢੁੰਗਰੀ ਪਿੰਡ ਹੁੰਦੇ ਹੋਏ ਮਨਾਲੀ ਜਾ ਰਹੀ ਸੀ, ਜਦੋਂ ਦੋ ਨੋਜਵਾਨਾਂ ਨੇ ਉਸ ਨਾਲ ਗੈਂਗਰੇਪ ਕੀਤਾ।

ਇਸ ਮਾਮਲੇ ਵਿੱਚ ਐਫ.ਆਈ.ਆਰ ਦਰਜ ਕਰ ਕੇ ਪੁਲਿਸ ਆਰੋਪੀਆਂ ਦੀ ਤਲਾਸ਼ ਕਰ ਰਹੀ ਹੈ। ਪੀੜਤ ਮਹਿਲਾ ਟੂਰਿਸਟ ਨੇ ਪੁਲਿਸ ਕੋਲ ਮਾਮਲਾ ਦਰਜ ਕਰਾਇਆ। ਸ਼ਿਕਾਇਤ ਵਿੱਚ ਪੀੜਤ ਦੇ ਮੁਤਾਬਕ, ਉਹ ਇੱਕ ਨੇਪਾਲੀ ਮਹਿਲਾ ਦੇ ਨਾਲ ਓਲਡ ਮਨਾਲੀ ਤੋਂ ਪੈਦਲ ਹੀ ਮਨਾਲੀ ਜਾ ਰਹੀ ਸੀ ਜਿਸ ਦੌਰਾਨ ਉਸ ਨਾਲ ਇਹ ਘਟਨਾ ਵਾਪਰੀ।

ਹੋਰ ਪੜ੍ਹੋ: ਕਰਲੋ ਘਿਉ ਨੂੰ ਭਾਂਡਾ, ਕੀ ਤੁਸੀਂ ਸੁਣਿਆ ਇਸ ਵਿਲੱਖਣ ਯੂਨੀਵਰਸਿਟੀ ਕੋਰਸ ਬਾਰੇ ?

ਦੋਨਾਂ ਨੂੰ ਵੇਖ ਕੇ ਦੋ ਨੌਜਵਾਨ ਉਨ੍ਹਾਂ ਦਾ ਪਿੱਛਾ ਕਰਨ ਲੱਗੇ। ਜਿਸ ਤੋਂ ਬਾਅਦ ਉਹਨਾਂ ਨੇ ਇਸ ਮਹਿਲਾ ਨਾਲ ਬਲਾਤਕਾਰ ਕੀਤਾ।ਇਸ ਮਾਮਲੇ ਸਬੰਧੀ ਕੁੱਲੂ ਐਸ.ਪੀ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ਉੱਤੇ ਆਈਪੀਸੀ ਦੀ ਧਾਰਾ 376 ਡੀ ( ਗੈਂਗਰੇਪ ), 341, 382, 323 ਅਤੇ 504 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਵਲੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਪੁਲਿਸ ਮਾਮਲੇ ਦੀ ਜਾਂਚ ਅਤੇ ਆਰੋਪੀਆਂ ਦੀ ਤਲਾਸ਼ ਕਰ ਰਹੀ ਹੈ।

—PTC News

Related Post