ਰਿਆਨ ਸਕੂਲ ਦਾ ਦੋਸ਼ੀ ਮੁੱਕਰਿਆ

By  Joshi September 15th 2017 01:26 PM -- Updated: September 15th 2017 01:43 PM

ਰਿਆਨ ਸਕੂਲ ਦਾ ਦੋਸ਼ੀ ਮੁੱਕਰਿਆ, ਦਿੱਤਾ ਇਹ ਬਿਆਨ!, Ryan international school murder twist,conductor ashok says he is innocent

ਹਰਿਆਣਾ ਦੇ ਗੁਰੂਗ੍ਰਾਮ 'ਚ ਸਥਿਤ ਰਿਆਨ ਇੰਟਰਨੈਸ਼ਨ ਸਕੂਲ ਦੇ ਪ੍ਰਦੁਮਨ ਦੇ ਕਤਲ ਦਾ ਮੁੱਖ ਦੋਸ਼ੀ  ਕੰਡਕਟਰ ਆਪਣੇ ਹੀ ਦਿੱਤੇ ਬਿਆਨ ਤੋਂ ਮੁੱਕਰ ਗਿਆ ਹੈ।

ਦੋਸ਼ੀ ਦੇ ਵਕੀਲ ਨੇ ਦਿੱਤੇ ਵੱਡੁ ਬਿਆਨ 'ਚ ਕਿਹਾ ਹੈ ਕਿ ਉਸ ਕੋਲੋਂ ਇਹ ਬਿਆਨ ਕੁੱਟਮਾਰ ਕਰ ਕੇ ਕਰਵਾਇਆ ਗਿਆ ਸੀ ਜਦਕਿ ਉਸਦਾ ਇਹ ਬਿਆਨ ਦੇਣ ਦਾ ਕੋਈ ਹੋਰ ਮਕਸਦ ਹੀ ਨਹੀਂ ਸੀ। ਇਹ ਬਿਆਨ ਜਬਰਦਸਤੀ ਬਿਆਨ ਦਰਜ ਕਰਵਾਇਆ ਸੀ।

Ryan international school murder twist,conductor ashok says he is innocentਇੱਥੇ ਦੱਸ ਦੇਈਏ ਕਿ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਮਾਸੂਮ ਦੀ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ ਸੀ।

ਵਕੀਲ ਨੇ ਕਿਹਾ ਕਿ ਹੱਤਿਆ ਨਾਲ ਕੰਡਕਟਰ ਦਾ ਕੋਈ ਦੂਰ ਦੂਰ ਤੱਕ ਸੰਬੰਧ ਨਹੀਂ ਹੈ। ਹੁਣ, ਅਸ਼ੋਕ ਨੇ ਕਿਹਾ ਹੈ ਕਿ ਮੈਂ ਸਿਰਫ ਅਧਿਆਪਕ ਦਾ ਕਹਿਣਾ ਮੰਨਿਆ ਅਤੇ ਬੱਚੇ ਨੂੰ ਚੁੱਕ ਕੇ ਲੈ ਕੇ ਗਿਆ ਸੀ।

ਅਸ਼ੋਕ ਨੇ ਕਿਹਾ ਹੈ ਕਿ ਉਸ 'ਤੇ ਇਹ ਇਲਜ਼ਾਮ ਜਬਰਦਸਤੀ ਲਗਾਇਆ ਜਾ ਰਿਹਾ ਹੈ।

Ryan international school murder twist,conductor ashok says he is innocentਦੱਸਣਯੋਗ ਹੈ ਕਿ ਘਟਨਾ ਤੋਂ ਬਾਅਦ ਖੁਦ ਦੋਸ਼ੀ ਨੇ ਆਪਣਾ ਗੁਨਾਹ ਕਬੂਲਿਆ ਸੀ।"ਮੇਰੀ ਬੁੱਧੀ ਭ੍ਰਿਸ਼ਟ ਹੋ ਗਈ ਸੀ। ਮੈਂ ਆਪਣੀ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਉਸਨੇ ਕਿਹਾ ਕਿ ਮੈਂ ਬਾਥਰੂਮ ਵਿੱਚ ਸੀ ਅਤੇ ਫਿਰ ਉੱਥੇ ਬੱਚਾ ਆ ਗਿਆ " ਉਸਨੇ ਦੱਸਿਆ ਕਿ ਚਾਕੂ ਬਸ ਵਿੱਚ ਹੀ ਪਿਆ ਸੀ। "

Ryan international school murder twist,conductor ashok says he is innocentਉਸਨੇ ਕਿਹਾ , "ਨਹੀਂ ਜੀ ਬਸ ਵਿੱਚ ਬਹੁਤ ਦਿਨਾਂ ਤੋਂ ਬਹੁਤ ਪੁਰਾਣਾ ਚਾਕੂ ਪਿਆ ਸੀ। ਚਾਕੂ ਨੂੰ ਧੋਣ ਲਈ ਮੈਂ ਬਾਥਰੂਮ ਵਿੱਚ ਆਇਆ ਸੀ। ਸੋਚਿਆ ਸੀ ਚਾਕੂ ਨੂੰ ਲੈ ਕੇ ਘਰ ਚਲਾ ਜਾਵਾਂਗਾ। ਉੱਥੇ ਕੰਮ ਆ ਜਾਵੇਗਾ।"

—PTC News

Related Post