ਡਾ. ਐੱਸ ਜੈਸ਼ੰਕਰ ਨੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਕੀਤਾ ਪਹਿਲਾ ਟਵੀਟ , ਸੁਸ਼ਮਾ ਸਵਰਾਜ ਬਾਰੇ ਲਿਖੀ ਇਹ ਗੱਲ

By  Shanker Badra June 1st 2019 04:19 PM -- Updated: June 1st 2019 04:23 PM

ਡਾ. ਐੱਸ ਜੈਸ਼ੰਕਰ ਨੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਕੀਤਾ ਪਹਿਲਾ ਟਵੀਟ , ਸੁਸ਼ਮਾ ਸਵਰਾਜ ਬਾਰੇ ਲਿਖੀ ਇਹ ਗੱਲ:ਨਵੀਂ ਦਿੱਲੀ : ਸਾਬਕਾ ਵਿਦੇਸ਼ ਸਕੱਤਰ ਰਹੇ ਡਾ. ਐੱਸ ਜੈਸ਼ੰਕਰ ਨੂੰ ਵਿਦੇਸ਼ ਮੰਤਰਾਲੇ ਦੀ ਵੱਡੀ ਜ਼ਿੰਮੇਦਾਰੀ ਸੌਂਪੀ ਗਈ ਹੈ। ਡਾ. ਐੱਸ ਜੈਸ਼ੰਕਰ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਟਵੀਟ ਕਰ ਕੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਤਾਰੀਫ਼ ਕੀਤੀ ਹੈ। ਡਾ. ਐੱਸ ਜੈਸ਼ੰਕਰ ਨੇ ਆਪਣੇ ਪਹਿਲੇ ਟਵੀਟ 'ਚ ਸਵਰਾਜ ਦੇ ਕੀਤੇ ਹੋਏ ਕੰਮਾਂ ਨੂੰ ਅੱਗੇ ਲਿਜਾਉਣ ਦੀ ਗੱਲ ਕਹੀ ਹੈ। [caption id="attachment_302426" align="aligncenter" width="300"]S Jaishankar External Affairs Minister After first tweet , Proud to follow in Sushma Swaraj footsteps
ਡਾ. ਐੱਸ ਜੈਸ਼ੰਕਰ ਨੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਕੀਤਾ ਪਹਿਲਾ ਟਵੀਟ , ਸੁਸ਼ਮਾ ਸਵਰਾਜ ਬਾਰੇ ਲਿਖੀ ਇਹ ਗੱਲ[/caption] ਡਾ. ਐੱਸ ਜੈਸ਼ੰਕਰ ਨੇ ਵਿਦੇਸ਼ ਮੰਤਰੀ ਬਣਨ 'ਤੇ ਮਿਲੀਆਂ ਸ਼ੁੱਭਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ।ਇਸ ਦੇ ਨਾਲ ਹੀ ਇਸ ਮਹੱਤਵਪੂਰਨ ਜ਼ਿੰਮੇਦਾਰੀ ਲਈ ਧੰਨਵਾਦ ਜਤਾਇਆ ਹੈ।ਵਿਦੇਸ਼ ਮੰਤਰੀ ਨੇ ਆਪਣੇ ਟਵੀਟ ਦੀ ਸ਼ੁਰੂਆਤ 'My first tweet' ਨਾਲ ਕੀਤੀ ਹੈ।ਇਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਸੁਸ਼ਮਾ ਸਵਰਾਜ ਦਿਆਂ ਪੂਰਨਿਆਂ 'ਤੇ ਚੱਲ ਕੇ ਮਾਣ ਮਹਿਸੂਸ ਕਰ ਰਿਹਾ ਹਾਂ। [caption id="attachment_302428" align="aligncenter" width="300"]S Jaishankar External Affairs Minister After first tweet , Proud to follow in Sushma Swaraj footsteps
ਡਾ. ਐੱਸ ਜੈਸ਼ੰਕਰ ਨੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਕੀਤਾ ਪਹਿਲਾ ਟਵੀਟ , ਸੁਸ਼ਮਾ ਸਵਰਾਜ ਬਾਰੇ ਲਿਖੀ ਇਹ ਗੱਲ[/caption] ਦੱਸ ਦੇਈਏ ਕਿ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਵਿਦੇਸ਼ ਮੰਤਰੀ ਦਾ ਕਾਰਜਕਾਲ ਸੁਸ਼ਮਾ ਸਵਰਾਜ ਨੇ ਨਿਭਾਇਆ ਸੀ।ਇਸ ਵਾਲ ਉਨ੍ਹਾਂ ਨੇ ਲੋਕ ਸਭਾ ਚੋਣ ਨਹੀਂ ਲੜੀਆਂ ਅਤੇ ਇਸ ਦਾ ਕਾਰਨ ਖਰਾਬ ਸਿਹਤ ਦੱਸਿਆ ਹੈ।ਸੁਸ਼ਮਾ ਸਵਰਾਜ ਦੀ ਗੈਰ ਮੌਜੂਦਗੀ 'ਚ ਮੋਦੀ ਸਰਕਾਰ ਵੱਲੋਂ ਇਹ ਮਹੱਤਵਪੂਰਨ ਜ਼ਿੰਮੇਦਾਰੀ ਐੱਸ ਜੈਸ਼ੰਕਰ ਨੂੰ ਸੌੱਪੀ ਗਈ ਹੈ। [caption id="attachment_302425" align="aligncenter" width="300"]S Jaishankar External Affairs Minister After first tweet , Proud to follow in Sushma Swaraj footsteps
ਡਾ. ਐੱਸ ਜੈਸ਼ੰਕਰ ਨੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਕੀਤਾ ਪਹਿਲਾ ਟਵੀਟ , ਸੁਸ਼ਮਾ ਸਵਰਾਜ ਬਾਰੇ ਲਿਖੀ ਇਹ ਗੱਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦਾ ਸੰਭਾਲਿਆ ਅਹੁਦਾ , ਪ੍ਰਧਾਨ ਮੰਤਰੀ ਤੋਂ ਬਾਅਦ ਇਹ ਅਹੁਦਾ ਮਹੱਤਵਪੂਰਨ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਭਾਗਾਂ ਦੀ ਵੰਡ ਕੀਤੀ, ਜਿਸ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ , ਰਾਜਨਾਥ ਨੂੰ ਰੱਖਿਆ ਮੰਤਰੀ , ਸੀਤਾਰਮਣ ਨੂੰ ਵਿੱਤ ਮੰਤਰੀ ਅਤੇ ਐੱਸ ਜੈਸ਼ੰਕਰ ਵਿਦੇਸ਼ ਮੰਤਰੀ ,ਨਿਤਿਨ ਗਡਕਰੀ ਨੂੰ ਸੜਕ ਆਵਾਜਾਈ ਰਾਜਮਾਰਗ ਅਤੇ ਸਮ੍ਰਿਤੀ ਈਰਾਨੀ ਨੂੰ ਔਰਤ ਤੇ ਬਾਲ ਵਿਕਾਸ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਆ ਹੈ। -PTCNews

Related Post