ਗਿੱਦੜਬਾਹਾ ਤੋਂ ਅਕਾਲੀ ਵਿਧਾਇਕ ਡਿੰਪੀ ਢਿੱਲੋਂ ਨੂੰ ਸਦਮਾ, ਪਿਤਾ ਦਾ ਕੋਰੋਨਾ ਨਾਲ ਹੋਇਆ ਦਿਹਾਂਤ

By  Jagroop Kaur April 26th 2021 10:42 AM

ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਸ.ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਸ ਵੇਲੇ ਸਦਮਾ ਲੱਗਿਆ ਜਦ ਉਹਨਾਂ ਦੇ ਪਿਤਾ ਸ. ਸ਼ਿਵਰਾਜ ਸਿੰਘ ਢਿੱਲੋਂ ਦੀ ਮੌਤ ਦੀ ਖਬਰ ਹਾਸਿਲ ਹੋਈ , ਮਿਲੀ ਜਾਣਕਾਰੀ ਮੁਤਾਬਿਕ ਉਹ ਬੀਤੇ ਦਿਨੀਂ ਕੋਰੋਨਾ ਪਾਜਟਿਵ ਆਏ ਸਨ ਅਤੇ ਉਹਨਾਂ ਦਾ ਚੰਡੀਗੜ੍ਹ ਵਿਖੇ ਇਲਾਜ ਚਲ ਰਿਹਾ ਸੀ ।ਜਿਥੇ ਉਹਨਾਂ ਆਖਰੀ ਸਾਹ ਲਏ। May be an image of 7 people, people standing and indoor

READ MORE : ਪੰਜਾਬ ‘ਚ ਕੋਰੋਨਾ ਦਾ ਕਹਿਰ, 76 ਹੋਰ ਲੋਕਾਂ ਦੀ ਮੌਤ, 24 ਘੰਟੇ ‘ਚ...

ਇਸ ਮੰਦਭਾਗੀ ਖਬਰ ਤੋਂ ਬਾਅਦ ਡਿੰਪੀ ਢਿੱਲੋਂ ਦੇ ਪਰਿਵਾਰ ਨਾਲ ਸਿਆਸਤ ਜਗਤ ਦੇ ਕਈ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ , ਇਸ ਦੇ ਨਾਲ ਹੀ ਸ਼ਿਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਹਨਾਂ ਦੇ ਸ.ਸ਼ਿਵਰਾਜ ਢਿਲੋਂ ਦੇ ਇੰਝ ਅਕਾਲ ਚਲਾਣੇ ਬਾਰੇ ਜਾਣ ਕੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ "ਗਿੱਦੜਬਾਹਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਸਨੀ ਢਿੱਲੋਂ ਦੇ ਪਿਤਾ ਸ. ਸ਼ਿਵਰਾਜ ਸਿੰਘ ਢਿੱਲੋਂ ਜੀ ਦੇ ਦਿਹਾਂਤ ਬਾਰੇ ਜਾਣ ਕੇ ਦੁੱਖ ਲੱਗਿਆ। ਸਮੂਹ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ, ਅਕਾਲ ਪੁਰਖ ਦੇ ਚਰਨਾਂ ਵਿੱਚ ਮੇਰੀ ਅਰਦਾਸ ਹੈ ਕਿ ਉਹ ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ ਤੇ ਪਰਿਵਾਰ ਨੂੰ ਹੌਸਲਾ ਬਖਸ਼ਣ।"May be an image of 1 person and beard

Read More : ਕੋਰੋਨਾ ਪੀੜਤਾਂ ਲਈ ਰੇਲਵੇ ਨੇ ਕੀਤਾ ਵੱਡਾ ਉਪਰਾਲਾ, ਡੱਬਿਆਂ ‘ਚ ਮਰੀਜ਼ਾਂ ਲਈ ਬਣਾਏ ਕਮਰੇ

ਜ਼ਿਕਰਯੋਗ ਹੈ ਕਿ ਵਿਧਾਇਕ ਡਿੰਪੀ ਢਿੱਲੋਂ ਵੱਲੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਮਰਹੂਮ ਪਿਤਾ ਦਾ ਸੰਸਕਾਰ ਮਿਤੀ 26ਅਪ੍ਰੈਲ 2021,ਦਿਨ ਸੋਮਵਾਰ ਸਵੇਰੇ 11 ਵਜੇ ਸ਼ਮਸ਼ਾਨ ਘਾਟ ਗਿੱਦੜਬਾਹਾ ਵਿਖੇ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕੋਰੋਨਾ ਕਾਲ 'ਚ ਇਕ ਦੂਜੇ ਦਾ ਸਾਥ ਮਨ ਨੂੰ ਧਰਵਾਸ ਦਿੰਦਾ ਹੈ। ਕਿਉਂਕਿ ਕੋਵਿਡ 19 ਮਹਾਮਾਰੀ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅਜਿਹੇ ਸਮੇਂ ਕਿਸੇ ਤਰਾਂ ਵੀ ਇੱਕਠੇ ਹੋਣਾ ਸਭ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ

ਇਸ ਲਈ ਤੁਹਾਡੀ ਸਭ ਦੀ ਸਿਹਤ ਸੁਰੱਖਿਆ ਦੇ ਮੱਦੇਨਜਰ ਮੈਂ ਭਰੇ ਮਨ ਨਾਲ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸੰਸਕਾਰ ਤੇ ਪਹੁੰਚਣ ਦੀ ਖੇਚਲ ਨਾ ਕਰੋ। ਅਸੀਂ ਸੰਚਾਰ ਸਾਧਨਾਂ ਨਾਲ ਇਕ ਦੂਜੇ ਨਾਲ ਜੁੜੇ ਹੋਏ ਹਾਂ ਅਤੇ ਤੁਹਾਡੇ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਤੇ ਮੈਂ ਤੇ ਮੇਰਾ ਸਾਰਾ ਪਰਿਵਾਰ ਹਮੇਸ਼ਾ ਆਪ ਜੀ ਦੇ ਰਿਣੀ ਰਹਾਂਗੇ।

Related Post