ਬਰਨਾਲਾ : ਭਾਰਤੀ ਸੈਨਾ 'ਤੇ ਟਿੱਪਣੀ ਕਰਨ ਵਾਲਿਆਂ ਖਿਲਾਫ਼ ਅਕਾਲੀ ਦਲ ਦੇ ਸੈਨਿਕ ਵਿੰਗ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

By  Shanker Badra March 11th 2019 05:24 PM

ਬਰਨਾਲਾ : ਭਾਰਤੀ ਸੈਨਾ 'ਤੇ ਟਿੱਪਣੀ ਕਰਨ ਵਾਲਿਆਂ ਖਿਲਾਫ਼ ਅਕਾਲੀ ਦਲ ਦੇ ਸੈਨਿਕ ਵਿੰਗ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ:ਬਰਨਾਲਾ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵੱਲੋਂ ਬਾਲਾਕੋਟ ਵਿੱਚ ਅੱਤਵਾਦੀਆਂ ਦੇ ਠਿਕਾਣੇ ਉੱਪਰ ਕੀਤੇ ਹਮਲੇ ਸਬੰਧੀ ਸਵਾਲ ਉਠਾਉਣ ਵਾਲੇ ਸਿਆਸੀ ਨੇਤਾਵਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਸੈਨਿਕ ਵਿੰਗ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਸੌਪਿਆ ਗਿਆ ਹੈ। [caption id="attachment_268001" align="aligncenter" width="300"]SAD Sainik Wing Deputy Commissioner Barnala Demand Letter ਬਰਨਾਲਾ : ਭਾਰਤੀ ਸੈਨਾ 'ਤੇ ਟਿੱਪਣੀ ਕਰਨ ਵਾਲਿਆਂ ਖਿਲਾਫ਼ ਅਕਾਲੀ ਦਲ ਦੇ ਸੈਨਿਕ ਵਿੰਗ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ[/caption] ਸੈਨਿਕ ਵਿੰਗ ਦੇ ਆਗੂਆ ਨੇ ਦੱਸਿਆ ਕਿ ਫੌਜ ਵੱਲੋਂ ਅੱਤਵਾਦੀਆਂ ਦੇ ਠਿਕਾਣੇ ਉਪਰ ਕੀਤੇ ਹਮਲੇ ਸਬੰਧੀ ਕਈ ਸਿਆਸੀ ਆਗੂਆਂ ਵੱਲੋਂ ਸਵਾਲ ਉਠਾਏ ਗਏ ਸਨ,ਜਿਸ ਕਾਰਨ ਭਾਰਤੀ ਫੌਜ ਦਾ ਮਨੋਬਲ ਡਿੱਘਦਾ ਹੈ ਅਤੇ ਦੇਸ਼ ਅੰਦਰ ਵੀ ਅਸੰਤੁਸਟੀ ਫੈਲਦੀ ਹੈ। [caption id="attachment_267999" align="aligncenter" width="300"]SAD Sainik Wing Deputy Commissioner Barnala Demand Letter ਬਰਨਾਲਾ : ਭਾਰਤੀ ਸੈਨਾ 'ਤੇ ਟਿੱਪਣੀ ਕਰਨ ਵਾਲਿਆਂ ਖਿਲਾਫ਼ ਅਕਾਲੀ ਦਲ ਦੇ ਸੈਨਿਕ ਵਿੰਗ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ[/caption] ਉਹਨਾਂ ਕਿਹਾ ਕਿ ਆਪਣੇ ਦੇਸ਼ ਦੀ ਫੌਜ ਉਪਰ ਸਵਾਲ ਖੜੇ ਕਰਨ ਵਾਲੇ ਵੱਖ- ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਖਿਲਾਫ ਉਹ ਡਿਪਟੀ ਕਮਿਸ਼ਨਰ ਰਾਹੀ ਦੇਸ਼ ਦੇ ਰਾਸਟਰਪਤੀ ਨੂੰ ਮੰਗ ਪੱਤਰ ਭੇਜ ਰਹੇ ਹਨ।ਜਿਸ ਵਿੱਚ ਉਹਨਾਂ ਆਪਣੇ ਸਿਆਸੀ ਫਾਇਦੇ ਲਈ ਫੌਜ ਉਪਰ ਸਵਾਲ ਖੜੇ ਕਰਨ ਵਾਲੇ ਆਗੂਆਂ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਤਾਂ ਜੋ ਭਾਰਤੀ ਫ਼ੌਜ ਦੇ ਮਾਨ ਸਨਮਾਨ ਨੂੰ ਬਹਾਲ ਰੱਖਿਆ ਜਾ ਸਕੇ। -PTCNews

Related Post