Kisan Andolan : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ

By  Shanker Badra January 30th 2021 11:34 AM

Kisan Andolan : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ:ਨਵੀਂ ਦਿੱਲੀ :ਕੇਂਦਰ ਦੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 66ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਠੰਡ ਦੇ ਵਿਚਾਲੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਡਟੇ ਹੋਏ ਹਨ। ਦਿੱਲੀ ਦੇ ਸਿੰਘੂ ਬਾਰਡਰ ,ਟਿਕਰੀ ਬਾਰਡਰ ,ਗਾਜ਼ੀਪੁਰ ਬਾਰਡਰ , ਯੂਪੀ ਬਾਰਡਰ 'ਤੇ ਕਿਸਾਨਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ  ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਹੁਣ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੀ ਗਿਣਤੀ ਫ਼ਿਰ ਵਧਣ ਲੱਗੀ ਹੈ।

Sadbhavna Diwas : Protesting farmers to observe day-long hunger strike today Kisan Andolan : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ

ਪੜ੍ਹੋ ਹੋਰ ਖ਼ਬਰਾਂ : ਸਿੰਘੂ ਬਾਰਡਰ ‘ਤੇ ਕਿਸਾਨਾਂ ‘ਤੇ ਪੱਥਰਬਾਜ਼ੀ , ਤੋੜੇ ਕਿਸਾਨਾਂ ਦੇ ਟੈਂਟ , ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ

ਇਸ ਦੌਰਾਨਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਅੰਦੋਲਨਕਾਰੀ ਕਿਸਾਨ 30 ਜਨਵਰੀ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ (Mahatma Gandhi Death Anniversary) ਦੀ ਬਰਸੀ 'ਤੇ ਅੱਜ ਸਦਭਾਵਨਾ ਦਿਵਸ ' (Sadhbhawna Diwas) ਮਨਾਉਣਗੇ ਅਤੇ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਬੈਠਣਗੇ। ਇਸ ਦੌਰਾਨ ਕਿਸਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਰੋਜ਼ਾ ਵਰਤ ਰੱਖ ਕੇਸਦਭਾਵਨਾ ਦਿਵਸ ਮਨਾਉਣਗੇ।

Sadbhavna Diwas : Protesting farmers to observe day-long hunger strike today Kisan Andolan : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ

ਕਿਸਾਨ ਆਗੂਆਂ ਨੇ ਕਿਹਾ ਕਿ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਰਤ ਰੱਖਿਆ ਜਾਵੇਗਾ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ । ਕਿਸਾਨ ਨੇਤਾਵਾਂ ਨੇ ਭਾਜਪਾ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਉਹ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸ਼ਾਂਤਮਈ ਅੰਦੋਲਨ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਸਾਜ਼ਿਸ਼ ਹੁਣ ਸਾਹਮਣੇ ਆ ਗਈ ਹੈ।

Sadbhavna Diwas : Protesting farmers to observe day-long hunger strike today Kisan Andolan : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ

ਕਿਸਾਨ ਲੀਡਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਵੀਰਵਾਰ ਦੀ ਰਾਤ ਨੂੰ ਗਾਜ਼ੀਪੁਰ ਸਰਹੱਦ ਤੋਂ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਹਟਾਉਣ ਦੀ ਪੁਲਿਸ ਵੱਲੋਂ ਕਥਿਤ ਕੋਸ਼ਿਸ਼ ਤੋਂ ਬਾਅਦ ਸਾਰੇ ਪ੍ਰਮੁੱਖ ਵਿਰੋਧ ਸਥਾਨਾਂ - ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਵਿੱਚ ਅੰਦੋਲਨਕਾਰੀਆਂ ਦੀ ਗਿਣਤੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਨੇ ਇਸ ਨੂੰ ਹੋਰ ਤੇਜ਼ ਕਰ ਦਿੱਤਾ ਹੈ ਕਿਉਂਕਿ ਪਿਛਲੀ ਰਾਤ ਦੀ ਘਟਨਾ ਤੋਂ ਬਾਅਦ ਤੋਂ ਜ਼ਿਆਦਾ ਲੋਕ ਇਸ ਅੰਦੋਲਨ ਵਿੱਚ ਸ਼ਾਮਿਲ ਹੋਏ ਹਨ।

Sadbhavna Diwas : Protesting farmers to observe day-long hunger strike today Kisan Andolan : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ

ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਯੁਧਿਸ਼ਠਰ ਸਿੰਘ ਨੇ ਕਿਹਾ ਕਿ ਸਾਨੂੰ ਦੇਸ਼ ਦੇ ਤਿਰੰਗੇ ਦੇ ਸਨਮਾਨ ਸਬੰਧੀ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅੰਦੋਲਨ ਵਿਚ ਬੈਠੇ ਕਈ ਕਿਸਾਨਾਂ ਦੇ ਬੱਚੇ ਦੇਸ਼ ਦੀਆਂ ਸਰਹੱਦਾਂ 'ਤੇ ਲੜ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਸਰਕਾਰ ਹੁਣ ਚੱਲ ਰਹੇ ਸ਼ਾਂਤਮਈ ਕਿਸਾਨੀ ਅੰਦੋਲਨ ਨੂੰ ਫਿਰਕੂ ਰੰਗ ਦੇ ਰਹੀ ਹੈ। ਇਸ ਸਬੰਧੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਵੱਲ ਵੱਧ ਰਹੇ ਹਨ।

-PTCNews

Related Post