ਸਾਜਨ ਪ੍ਰਕਾਸ਼ ਨੇ ਰਚਿਆ ਇਤਿਹਾਸ, ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਤੈਰਾਕ

By  Baljit Singh June 26th 2021 09:10 PM

ਨਵੀਂ ਦਿੱਲੀ: ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ ਹੈ। ਸਾਜਨ ਪ੍ਰਕਾਸ਼ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਤੈਰਾਕ ਬਣੇ ਹਨ। ਉਨ੍ਹਾਂ ਨੇ ਇਟਲੀ ਦੇ ਰੋਮ ਵਿਚ ਸੈੱਟ ਕੌਲੀ ਟਰਾਫੀ ਵਿਚ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਮੁਕਾਬਲੇ ਵਿਚ 1:56:38 ਸੈਕਿੰਡ ਦਾ ਸਮਾਂ ਲੈ ਕੇ ਕੁਆਲੀਫਾਈ ਕੀਤਾ ਹੈ। ਪੜੋ ਹੋਰ ਖਬਰਾਂ: ਜਾਰਜ ਫਲਾਇਡ ਹੱਤਿਆ ਮਾਮਲੇ 'ਚ ਪੁਲਿਸ ਅਧਿਕਾਰੀ ਨੂੰ ਹੋਈ 22.5 ਸਾਲ ਦੀ ਸਜ਼ਾ ਸਾਲ 2016 ਦੇ ਰੀਓ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ 27 ਸਾਲਾ ਖਿਡਾਰੀ ਨੇ 1: 56.48 ਸਕਿੰਟ ਨਾਲ ਟੋਕਿਓ ਖੇਡਾਂ ਵਿਚ ‘ਏ’ ਸਟੈਂਡਰਡ ਸੈੱਟ ਕੀਤਾ ਹੈ। ਕੇਰਲ ਦਾ ਤੈਰਾਕ 200 ਮੀਟਰ ਬਟਰਫਲਾਈ ਮੁਕਾਬਲੇ ਵਿਚ ਲਗਾਤਾਰ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰ ਰਿਹਾ ਹੈ। ਪੜੋ ਹੋਰ ਖਬਰਾਂ: ਚੰਡੀਗੜ੍ਹ ਵਿਚ ਸਾਹਮਣੇ ਆਇਆ ਡੈਲਟਾ ਪਲੱਸ ਵੇਰੀਏਂਟ ਦਾ ਮਾਮਲਾ ਪਿਛਲੇ ਹਫ਼ਤੇ, ਬੈਲਗ੍ਰੇਡ ਟਰਾਫੀ ਤੈਰਾਕੀ ਮੁਕਾਬਲੇ ਵਿਚ ਉਸਨੇ 1: 56.96 ਸਕਿੰਟ ਦਾ ਸਮਾਂ ਕੱਢਿਆਆ ਸੀ, ਜਿਸ ਦੌਰਾਨ ਉਹ ਕੁਆਲੀਫਾਈ ਮਾਰਕ ਤੋਂ ਖੁੰਜ ਗਏ ਸਨ। ਪੜੋ ਹੋਰ ਖਬਰਾਂ: ਭਾਰਤ ਨਾਲ ਸਬੰਧਾਂ ‘ਤੇ ਪ੍ਰਧਾਨ ਮੰਤਰੀ ਮੋਦੀ ਬਾਰੇ ਇਮਰਾਨ ਖਾਨ ਨੇ ਦਿੱਤਾ ਇਹ ਬਿਆਨ -PTC News

Related Post