Advertisment

ਚੰਡੀਗੜ੍ਹ ਵਿਚ ਸਾਹਮਣੇ ਆਇਆ ਡੈਲਟਾ ਪਲੱਸ ਵੇਰੀਏਂਟ ਦਾ ਮਾਮਲਾ

author-image
Baljit Singh
New Update
ਚੰਡੀਗੜ੍ਹ ਵਿਚ ਸਾਹਮਣੇ ਆਇਆ ਡੈਲਟਾ ਪਲੱਸ ਵੇਰੀਏਂਟ ਦਾ ਮਾਮਲਾ
Advertisment
publive-image ਚੰਡੀਗੜ੍ਹ: ਇਸ ਵੇਲੇ ਦੇਸ਼ ਵਿਚ ਡੈਲਟਾ ਪਲੱਸ ਵੇਰੀਏਂਟ ਕਾਰਨ ਲੋਕਾਂ ਵਿਚ ਖੌਫ ਦੀ ਲਹਿਰ ਹੈ। ਇਸੇ ਦੌਰਾਨ ਚੰਡੀਗੜ੍ਹ ਵਿਚ ਡੈਲਟਾ ਪਲੱਸ ਦਾ ਮਾਮਲਾ ਸਾਹਮਣੇ ਆਉਣ ਦੀ ਖਬਰ ਮਿਲੀ ਹੈ। ਇਹ ਵੇਰੀਏਂਟ ਇਕ 35 ਸਾਲਾ ਮਹਿਲਾ ਵਿਚ ਪਾਇਆ ਗਿਆ ਹੈ। ਪੜੋ ਹੋਰ ਖਬਰਾਂ:
Advertisment
24 ਸਾਲਾ ਨੌਜਵਾਨ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਖੋਲ੍ਹਿਆ ਰਾਜ਼ ਮਿਲੀ ਜਾਣਕਾਰੀ ਮੁਤਾਬਕ 4 ਜੂਨ ਨੂੰ 50 ਸੈਂਪਲ ਦਿੱਲੀ ਟੈਸਟ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 35 ਵਿਚ ਵੇਰੀਏਂਟ ਮਜੂਦ ਸੀ। ਟੈਸਟ ਵਿਚ ਇਕ ਮਰੀਜ਼ ਵਿਚ ਅਲਫਾ (ਬੀ.1.1.1.7), 33 ਵਿਚ ਡੈਲਟਾ ਵੇਰੀਏਂਟ (ਬੀ.1.617.2) ਅਤੇ ਇੱਕ ਵਿਚ ਡੈਲਟਾ ਪਲੱਸ ਵੇਰੀਏਂਟ (ਏਵਾਈ 1) ਮਿਲਿਆ ਹੈ। ਪੜੋ ਹੋਰ ਖਬਰਾਂ: ਕਿਸਾਨਾਂ ਦੇ ਹੱਕ 'ਚ ਨਿੱਤਰੇ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਨੂੰ ਮਿਲਣ ਪਹੁੰਚੇ ਸੁਖਬੀਰ ਸਿੰਘ ਬਾਦਲ ਵਿਕਾਸ ਨਗਰ ਮੌਲੀ-ਜਾਗਰਨ ਦੀ 35 ਸਾਲਾ ਵਸਨੀਕ ਦਾ ਨਮੂਨਾ, ਜੋ 22-05-21 ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ, ਡੈਲਟਾ ਪਲੱਸ ਵੇਰੀਏਂਟ (ਏ.ਵਾਈ .1) ਲਈ ਪਾਜ਼ੇਟਿਵ ਮਿਲਿਆ ਹੈ। ਦੱਸਿਆ ਗਿਆ ਹੈ ਕਿ ਇਸ ਮਹਿਲਾ ਦੇ ਪਰਿਵਾਰ ਵਿਚ ਹੋਰ ਚਾਰ ਮੈਂਬਰ ਜਿਨ੍ਹਾਂ ਦੀ ਮਾਹਰ ਡਾਕਟਰਾਂ ਵਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਨਮੂਨੇ ਵੀ ਟੈਸਟ ਲਈ ਭੇਜੇ ਗਏ ਹਨ। ਪੀੜਤ ਦੇ ਪਰਿਵਾਰ ਵਿਚ ਕਿਸੇ ਨੂੰ ਵੀ ਵੈਕਸੀਨ ਨਹੀਂ ਲੱਗੀ ਹੈ। ਪੜੋ ਹੋਰ ਖਬਰਾਂ: ਜਾਰਜ ਫਲਾਇਡ ਹੱਤਿਆ ਮਾਮਲੇ 'ਚ ਪੁਲਿਸ ਅਧਿਕਾਰੀ ਨੂੰ ਹੋਈ 22.5 ਸਾਲ ਦੀ ਸਜ਼ਾ ਤੁਹਾਨੂੰ ਦੱਸ ਦਈਏ ਕਿ ਭਾਰਤ ਵਿਚ ਇਸ ਵੇਰੀਏਂਟ ਦੇ 52 ਮਾਮਲੇ ਸਾਹਮਣੇ ਆਏ ਹਨ ਤੇ ਤਿੰਨ ਮੌਤਾਂ ਵੀ ਹੋਈਆਂ ਹਨ। ਇਸ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਸਾਹਮਣੇ ਆਏ ਹਨ। -PTC News publive-image-
one-patient-of-delta-plus-variant-found-in-chd
Advertisment

Stay updated with the latest news headlines.

Follow us:
Advertisment