ਸਲਮਾਨ ਖਾਨ 9ਵੀਂ ਵਾਰ ਹੋਸਟ ਕਰਨਗੇ ਬਿੱਗ ਬਾਸ -12 , ਸ਼ੁਰੂ ਹੋ ਚੁੱਕੀਆਂ ਹਨ ਤਿਆਰੀਆਂ

By  Joshi August 5th 2018 12:00 PM

ਬਿੱਗ ਬੌਸ ਦਾ ਇੰਤਜ਼ਾਰ ਕਰ ਰਹੇ ਸਭ ਦਰਸ਼ਕਾਂ ਲਈ ਇਹ ਖਬਰ ਵਧੀਆ ਸਾਬਤ ਹੋ ਸਕਦੀ ਹੈ ਕਿਉਂਕਿ ਸਤੰਬਰ ਵਿੱਚ ਇਹ ਸ਼ੋਅ ਫਿਰ ਆ ਰਿਹਾ ਹੈ। ਬਿੱਗ ਬਾਸ-12 ਨੂੰ ਨੌਵੀਂ ਵਾਰ ਹੋਸਟ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਸਭ ਦੇ ਚਹੇਤੇ ਸਲਮਾਨ ਖਾਨ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਸ਼ੋਅ ਦੀਆਂ ਤਿਆਰੀਆਂ ਲਈ ਸਲਮਾਨ ਖਾਨ ਵਿਅਸਤ ਹੋ ਚੁੱਕੇ ਹਨ । ਬਹੁਚਰਚਿਤ ਸ਼ੋਅ ਬਿੱਗ ਬਾਸ ਸਭ ਦਾ ਹੀ ਮਨਪਸੰਦੀਦਾ ਸ਼ੋਅ ਬਣ ਚੁੱਕਾ ਹੈ। ਹਰ ਸਾਲ ਇਹ ਸ਼ੋਅ ਅਕਤੂਬਰ ਵਿੱਚ ਸ਼ੁਰੂ ਕੀਤਾ ਜਾਂਦਾ ਸੀ ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਇਹ ਸ਼ੋਅ ਸਤੰਬਰ ਵਿੱਚ ਸ਼ੁਰੂ ਹੋਣ ਵਾਲਾ ਹੈ। ਬਿੱਗ ਬਾਸ ਦੇ ਪ੍ਰੋਮੋ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਸ਼ੋਅ ਤੋਂ ਪਹਿਲਾਂ ਇਹ ਟੈਲੀਕਾਸਟ ਕਰ ਦਿੱਤੇ ਜਾਣਗੇ। ਬਿੱਗ ਬਾਸ ਤੋਂ ਇਲਾਵਾ ਸਲਮਾਨ ਖਾਨ ਆਪਣੇ ਹੋਰ ਸ਼ੋਅ ਅਤੇ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਵਿਅਸਤ ਦੱਸੇ ਜਾ ਰਹੇ ਹਨ । ਜਲਦ ਹੀ ਸਾਰਿਆਂ ਦੇ ਦਿਲ ਦੀ ਧੜਕਣ ਸਲਮਾਨ ਖਾਨ ਆਪਣੀਆਂ ਨਵੀਂਆਂ ਫਿਲਮਾਂ ਲੈ ਕੇ ਆ ਰਹੇ ਹਨ ।

Related Post