ਸਮਾਣਾ ਦੇ ਨੇੜਲੇ ਪਿੰਡ ਮਵੀ ਕਲਾਂ ਵਿਖੇ ਵਿਆਹੁਤਾ ਦੀ ਭੇਤਭਰੀ ਹਾਲਤ ’ਚ ਹੋਈ ਮੌਤ

By  Shanker Badra November 20th 2019 10:47 AM -- Updated: November 20th 2019 10:48 AM

ਸਮਾਣਾ ਦੇ ਨੇੜਲੇ ਪਿੰਡ ਮਵੀ ਕਲਾਂ ਵਿਖੇ ਵਿਆਹੁਤਾ ਦੀ ਭੇਤਭਰੀ ਹਾਲਤ ’ਚ ਹੋਈ ਮੌਤ:ਸਮਾਣਾ : ਸਮਾਣਾ ਨੇੜੇ ਪੈਂਦੇ ਪਿੰਡ ਮਵੀ ਕਲਾਂ ਵਿਖੇ ਇੱਕ ਵਿਆਹੁਤਾ ਦੀ ਭੇਤਭਰੀ ਹਾਲਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਗਗਨਦੀਪ ਕੌਰ ਵਾਸੀ ਪਿੰਡ ਰਾਧੇਰਾਨਾ ਵਜੋਂ ਹੋਈ ਹੈ ,ਜੋ ਪਿੰਡ ਮਵੀ ਕਲਾਂ ਵਿਖੇ ਵਿਆਹੀ ਹੋਈ ਸੀ। [caption id="attachment_361746" align="aligncenter" width="300"]Samana Near Village Mavi Kalan married Girl Death ਸਮਾਣਾ ਦੇ ਨੇੜਲੇ ਪਿੰਡ ਮਵੀ ਕਲਾਂ ਵਿਖੇਵਿਆਹੁਤਾ ਦੀ ਭੇਤਭਰੀ ਹਾਲਤ ’ਚ ਹੋਈ ਮੌਤ[/caption] ਇਸ ਦੌਰਾਨ ਮ੍ਰਿਤਕਾਂ ਦੇ ਪਿਤਾ ਮਲਕੀਤ ਸਿੰਘ ਨਿਵਾਸੀ ਪਿੰਡ ਰਾਧੇਰਾਨਾ ਨੇ ਦੱਸਿਆ ਕਿ 3 ਸਾਲ ਪਹਿਲਾਂ ਉਨ੍ਹਾਂ ਦੀ ਬੇਟੀ ਦਾ ਵਿਆਹ ਮਵੀ ਕਲਾਂ ਵਿਖੇ ਹੋਇਆ ਸੀ ਅਤੇ ਡੇਢ ਸਾਲ ਦਾ ਇਕ ਬੱਚਾ ਵੀ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ’ਤੇ ਉਸ ਦਾ ਗਲ ਘੁੱਟ ਕੇ ਜਾਨੋਂ ਮਾਰਨ ਦਾ ਦੋਸ਼ ਲਾਇਆ ਹੈ ,ਜਦਕਿ ਸਹੁਰੇ ਪਰਿਵਾਰ ਨੇ ਨੂੰਹ ਵੱਲੋਂ ਫ਼ਾਹਾ ਲੈ ਕੇ ਆਤਮ-ਹੱਤਿਆ ਕੀਤੇ ਜਾਣ ਦੀ ਗੱਲ ਆਖੀ ਹੈ। [caption id="attachment_361747" align="aligncenter" width="300"]Samana Near Village Mavi Kalan married Girl Death ਸਮਾਣਾ ਦੇ ਨੇੜਲੇ ਪਿੰਡ ਮਵੀ ਕਲਾਂ ਵਿਖੇਵਿਆਹੁਤਾ ਦੀ ਭੇਤਭਰੀ ਹਾਲਤ ’ਚ ਹੋਈ ਮੌਤ[/caption] ਇਸ ਸਬੰਧੀ ਸੂਚਨਾ ਮਿਲਣ ’ਤੇ ਸਮਾਣਾ ਦੇ ਡੀਐੱਸਪੀ ਜਸਵੰਤ ਸਿੰਘ ਮਾਂਗਟ ਨੇ ਪੁਲਿਸ ਪਾਰਟੀ ਦੇ ਨਾਲ ਪਿੰਡ ਮਵੀ ਕਲਾਂ ਵਿਖੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। -PTCNews

Related Post