ਸੰਗਰੂਰ : ਬੱਸ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ

By  Shanker Badra February 2nd 2019 02:04 PM

ਸੰਗਰੂਰ : ਬੱਸ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ:ਸੰਗਰੂਰ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ।ਇਸ ਦੌਰਾਨ ਡੇਢ ਸਾਲ ਪਹਿਲਾਂ ਸੰਗਰੂਰ ਦੇ ਪਿੰਡ ਕਿਲ੍ਹਾ ਹਕੀਮਾਂ ਨੇੜੇ ਪੁਲਿਸ ਡਿਊਟੀ 'ਚ ਤਾਇਨਾਤ ਇੱਕ ਬੱਸ ਨੂੰ ਡੇਰਾ ਪ੍ਰੇਮੀਆਂ ਨੇ ਅੱਗ ਲਗਾ ਦਿੱਤੀ ਸੀ। [caption id="attachment_249978" align="aligncenter" width="300"]Sangrur court bus fire case 2 dera Supporters 5-5 years sentence
ਸੰਗਰੂਰ : ਬੱਸ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ[/caption] ਇਸ ਮਾਮਲੇ ਵਿੱਚ ਸੰਗਰੂਰ ਦੀ ਅਦਾਲਤ ਵੱਲੋਂ ਦੋ ਡੇਰਾ ਪ੍ਰੇਮੀਆਂ ਪ੍ਰਦੀਪ ਸਿੰਘ ਅਤੇ ਨਰਿੰਦਰਪਾਲ ਬੰਟੂ ਨੂੰ 5-5 ਸਾਲ ਕੈਦ ਅਤੇ 5-5ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਇਸ ਮਾਮਲੇ 'ਚ 5 ਡੇਰਾ ਪ੍ਰੇਮੀਆ ਨੂੰ ਬਰੀ ਕਰ ਦਿੱਤਾ ਗਿਆ ਹੈ। [caption id="attachment_249979" align="aligncenter" width="300"]Sangrur court bus fire case 2 dera Supporters 5-5 years sentence
ਸੰਗਰੂਰ : ਬੱਸ ਨੂੰ ਅੱਗ ਲਗਾਉਣ ਦੇ ਮਾਮਲੇ 'ਚ 2 ਡੇਰਾ ਪ੍ਰੇਮੀਆਂ ਨੂੰ ਹੋਈ 5-5 ਸਾਲ ਸਜ਼ਾ[/caption] ਦਰਅਸਲ ਪੰਚਕੂਲਾ ਵਿਚ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ।ਇਸ ਦੌਰਾਨ ਪੰਚਕੂਲਾ ਸਮੇਤ ਪੰਜਾਬ -ਹਰਿਆਣਾ ਦੇ ਕਈ ਥਾਵਾਂ 'ਤੇ ਡੇਰਾ ਸਮਰਥਕਾਂ ਵੱਲੋਂ ਅਗਜ਼ਨੀ, ਭੰਨਤੋੜ ਅਤੇ ਹਿੰਸਾ ਕੀਤੀ ਗਈ ਸੀ। -PTCNews

Related Post