ਜ਼ਿੰਦਗੀ ਤੇ ਮੌਤ ਦੀ ਲੜਾਈ ਲੜ੍ਹ ਰਿਹੈ "ਫਤਿਹ", ਸਵੇਰੇ 5 ਵਜੇ ਤੋਂ ਰੈਸਕਿਊ ਆਪ੍ਰੇਸ਼ਨ ਬੰਦ !

By  Jashan A June 9th 2019 08:41 AM -- Updated: June 9th 2019 08:47 AM

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ੍ਹ ਰਿਹੈ "ਫਤਿਹ", ਸਵੇਰੇ 5 ਵਜੇ ਤੋਂ ਰੈਸਕਿਊ ਆਪ੍ਰੇਸ਼ਨ ਬੰਦ !,ਸੰਗਰੂਰ: ਸੁਨਾਮ ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰਾ 'ਚ ਪਿਛਲੇ ਵੀਰਵਾਰ ਨੂੰ ਸ਼ਾਮ 4 ਵਜੇ ਇਕ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ (2) ਨੂੰ ਬਚਾਉਣ ਦੇ ਸਾਰੇ ਯਤਨ ਪਿਛਲੇ 65 ਘੰਟਿਆਂ ਤੋਂ ਲਗਾਤਾਰ ਲੋਕਾਂ ਦੇ ਜ਼ਬਰਦਸਤ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਪਰ ਅੱਜ ਸਵੇਰੇ 5 ਵਜੇ ਦੇ ਕਰੀਬ ਰੈਸਕਿਊ ਆਪ੍ਰੇਸ਼ਨ ਨੂੰ ਰੋਕਣਾ ਪਿਆ ਤੇ ਹੁਣ ਤੱਕ ਰੈਸਕਿਊ ਆਪ੍ਰੇਸ਼ਨ ਚਾਲੂ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਖੱਡੇ ਦੀ ਖੁਦਾਈ 'ਚ ਇਸਤੇਮਾਲ ਕੀਤੇ ਰਾ ਰਹੇ ਲੋਹੇ ਦੇ ਰਿੰਗ ਅਤੇ ਸੀਮਿੰਟ ਪਾਈਪ 'ਚ ਲਗਭਗ 2 ਫੁੱਟ ਗੈਪ ਆ ਗਿਆ। ਹੋਰ ਪੜ੍ਹੋ:ਸਵੇਰੇ 10.00 ਵਜੇ ਤੋਂ ਪਹਿਲਾਂ ਸਕੂਲ ਲਗਾਉਣ ਵਾਲਿਆਂ ਵਿਰੁੱਧ ਲਿਆ ਗਿਆ ਇਹ ਫੈਸਲਾ! ਜਿਸ ਕਾਰਨ ਰਾਹਤ ਕਾਰਜ ਨੂੰ ਰੋਕਣਾ ਪਿਆ। ਜੇਕਰ ਪ੍ਰਸ਼ਾਸਨ ਦੀ ਨੀਅਤ ਸਹੀ ਹੁੰਦੀ ਤਾਂ ਉਹ ਅਜਿਹੇ ਰਿੰਗ ਦਾ ਪਹਿਲੇ ਤਿਆਰ ਰੱਖੇ ਜਾ ਸਕਦੇ ਸਨ। ਤੁਹਾਨੂੰ ਦੱਸ ਦੇਈਏ ਕਿ ਰੈਸਕਿਊ ਟੀਮਾਂ ਵੱਲੋਂ ਲਗਾਤਾਰ ਫਤਿਹ ਨੂੰ ਬਚਾਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਬੀਤੇ 2 ਦਿਨਾਂ ਤੋਂ ਸੂਬੇ ਭਰ ਦੇ ਲੋਕ ਫਤਿਹ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਕੁੱਲ 12 ਪੁਲੀਆਂ ਅੰਦਰ ਪਾਈਆਂ ਜਾ ਚੁੱਕੀਆਂ ਤੇ ਕਰੀਬ 100 ਫੁੱਟ ਤੋਂ ਜ਼ਿਆਦਾ ਦੀ ਖੁਦਾਈ ਕੀਤੀ ਜਾ ਚੁੱਕੀ ਹੈ। -PTC News

Related Post