ਜਨਮ ਦਿਨ ਵਾਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਫ਼ਤਿਹਵੀਰ , ਇਨ੍ਹਾਂ ਕਲਾਕਾਰਾਂ ਨੇ 'ਫਤਿਹਵੀਰ' ਦੀ ਸਲਾਮਤੀ ਲਈ ਕੀਤੀ ਅਰਦਾਸ

By  Shanker Badra June 10th 2019 11:56 AM

ਜਨਮ ਦਿਨ ਵਾਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਫ਼ਤਿਹਵੀਰ , ਇਨ੍ਹਾਂ ਕਲਾਕਾਰਾਂ ਨੇ 'ਫਤਿਹਵੀਰ' ਦੀ ਸਲਾਮਤੀ ਲਈ ਕੀਤੀ ਅਰਦਾਸ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਤੇ ਦਸ ਸਾਲ ਪੁਰਾਣੇ ਬੋਰਵੈੱਲ 'ਚ 65 ਘੰਟਿਆਂ ਤੋਂ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਅੱਜ 5ਵੇਂ ਦਿਨ ਵਿਚ ਦਾਖਲ ਹੋ ਗਿਆ ਹੈ।ਫ਼ਤਿਹਵੀਰ ਸਿੰਘ ਅੱਜ ਆਪਣੇ ਜਨਮ ਦਿਨ ਵਾਲੇ ਦਿਨ ਵੀ 120 ਫੁੱਟ ਡੂੰਘੇ ਬੋਰਵੈੱਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ।ਫ਼ਤਿਹਵੀਰ ਸਿੰਘ ਵੀਰਵਾਰ ਸ਼ਾਮ ਨੂੰ ਬੋਰਵੈੱਲ ਵਿਚ ਡਿੱਗਿਆ ਸੀ, ਉਸ ਦਿਨ ਤੋਂ ਹੀ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ੀਸ਼ਾਂ ਲਗਾਤਾਰ ਜਾਰੀ ਹਨ ਅਤੇ ਉਸਨੂੰ ਕੁਝ ਦੇਰ 'ਚ ਹੀ ਬਾਹਰ ਕੱਢ ਲਿਆ ਜਾਵੇਗਾ। [caption id="attachment_305049" align="aligncenter" width="300"]Sangrur : fatehveer singh borewell Rescue Artists Made prayer
ਜਨਮ ਦਿਨ ਵਾਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਫ਼ਤਿਹਵੀਰ , ਇਨ੍ਹਾਂ ਕਲਾਕਾਰਾਂ ਨੇ 'ਫਤਿਹਵੀਰ' ਦੀ ਸਲਾਮਤੀ ਲਈ ਕੀਤੀ ਅਰਦਾਸ[/caption] ਇਸ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਵੀ ਉਸ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ।ਇਸ ਮੌਕੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਦਿਆਂ ਫ਼ਤਿਹਵੀਰ ਦੀ ਸਲਾਮਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ।ਇਸ ਤੋਂ ਇਲਾਵਾ ਗਾਇਕ ਗੁਲਾਬ ਸਿੱਧੂ ,ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ , ਮਲਿਕਾ ਰੁਪਿੰਦਰ ਹਾਂਡਾ ,ਪ੍ਰੀਤ ਹਰਪਾਲ, ਬੰਟੀ ਬੈਂਸ, ਕੌਰ ਬੀ, ਹੈਪੀ ਰਾਏਕੋਟੀ ਸਮੇਤ ਕਈ ਕਲਾਕਾਰਾਂ ਨੇ ਫਹਿਤਵੀਰ ਲਈ ਅਰਦਾਸਾਂ ਕਰ ਰਹੇ ਹਨ। [caption id="attachment_305047" align="aligncenter" width="300"]Sangrur : fatehveer singh borewell Rescue Artists Made prayer
ਜਨਮ ਦਿਨ ਵਾਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਫ਼ਤਿਹਵੀਰ , ਇਨ੍ਹਾਂ ਕਲਾਕਾਰਾਂ ਨੇ 'ਫਤਿਹਵੀਰ' ਦੀ ਸਲਾਮਤੀ ਲਈ ਕੀਤੀ ਅਰਦਾਸ[/caption] ਦੱਸ ਦੇਈਏ ਕਿ ਫ਼ਤਿਹਵੀਰ ਦਾ ਅੱਜ ਭਾਵ 10 ਜੂਨ ਨੂੰ ਜਨਮ ਦਿਨ ਵੀ ਹੈ।ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਪਿੰਡ ਦੇ ਹੀ ਇਕ ਹੋਰ ਬੋਰਵੈੱਲ 'ਤੇ ਮੱਥਾ ਟੇਕ ਕੇ ਦੋ ਸਾਲਾਂ ਫ਼ਤਿਹਵੀਰ ਦੀ ਸਿਹਤਯਾਬੀ ਨਾਲ ਅਰਦਾਸ ਕੀਤੀ ਗਈ।ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਹਾਲੇ ਵੀ ਜਾਰੀ ਹੈ।ਇਸ ਮੌਕੇ ਉਤੇ ਮੌਜੂਦ ਵੱਡੀ ਗਿਣਤੀ ਵਿਚ ਲੋਕ ਲਗਾਤਾਰ ਫ਼ਤਿਹਵੀਰ ਲਈ ਅਰਦਾਸ ਕਰ ਰਹੇ ਹਨ।ਫ਼ਤਿਹਵੀਰ ਸਿੰਘ ਦੇ ਸਹੀ ਸਲਾਮਤ ਬਾਹਰ ਕੱਢੇ ਜਾਣ ਲਈ ਲੋਕ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚ ਅਰਦਾਸਾਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਜਿਸ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਹਾਲੇ ਵੀ ਜਾਰੀ ਹੈ।ਇਸ ਤੋਂ ਬਾਅਦ ਐੱਨ.ਡੀ.ਆਰ.ਐੱਫ ਦੀ ਟੀਮ ਲਗਾਤਾਰ ਸਥਾਨਕ ਲੋਕਾਂ ਤੇ ਡੇਰਾ ਪ੍ਰੇਮੀਆਂ ਦੀ ਮਦਦ ਨਾਲ ਰੈਸਕਿਊ ਆਪ੍ਰੇਸ਼ਨ ਚਲਾ ਰਹੀਆਂ ਹਨ। Gippy Grewal<" data-captioned width="400" height="400" layout="responsive"> ਦੱਸਿਆ ਜਾਂਦਾ ਹੈ ਕਿ ਫਤਹਿਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਤੋਂ ਬਾਅਦ ਸਿੱਧਾ ਹਸਪਤਾਲ ਲਿਜਾਇਆ ਜਾਵੇਗਾ, ਜਿਸ ਲਈ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ।ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐੱਨਡੀਆਰਐੱਫ, ਫੌਜ ਦੀ ਅਸਾਲਟ ਇੰਜੀਨਿਅਰਿੰਗ ਰੈਜੀਮੈਂਟ ਦੀ ਟੁੱਕੜੀ ਜੁਟੀ ਹੋਈ ਹੈ।ਪੂਰਾ ਆਪਰੇਸ਼ਨ ਕੁਝ ਮੁਸ਼ਕਲਾਂ ਦੇ ਬਾਵਜੂਦ ਜਾਰੀ ਹੈ ਤੇ ਹੁਣ ਥੋੜ੍ਹੀ ਦੇਰ ਦਾ ਇੰਤਜ਼ਾਰ ਰਹਿ ਗਿਆ ਹੈ।ਇਸ ਮੌਕੇ 'ਤੇ ਮੈਡੀਕਲ ਟੀਮਾਂ ਵੀ ਤਾਇਨਾਤ ਹੈ।ਹੁਣ ਖੁਦਾਈ ਦਾ ਕੰਮ ਹੱਥ ਨਾਲ ਕੀਤਾ ਜਾ ਰਿਹਾ ਹੈ। -PTCNews

Related Post