ਸੁਨਾਮ : ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਦਿੱਤੀ ਅੰਤਿਮ ਵਿਦਾਇਗੀ

By  Shanker Badra June 11th 2019 01:51 PM -- Updated: June 11th 2019 01:53 PM

ਸੁਨਾਮ : ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਦਿੱਤੀ ਅੰਤਿਮ ਵਿਦਾਇਗੀ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਬੋਰਵੈੱਲ 'ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਹੈ।ਜਿਸ ਬੋਰਵੈੱਲ 'ਚ ਫ਼ਤਹਿ ਡਿੱਗਿਆ ਸੀ ਉਸੇ ਵਿੱਚੋਂ ਕੁੰਡੀ ਆਦਿ ਰਾਹੀ ਖਿੱਚ ਕੇ ਬਾਹਰ ਕੱਢਿਆ ਗਿਆ ਹੈ।ਇਸ ਦੌਰਾਨ ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ ,ਜਿਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

Sangrur : fatehveer singh Dead After Village Sheero Final cremation
ਸੁਨਾਮ : ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਦਿੱਤੀ ਅੰਤਿਮ ਵਿਦਾਇਗੀ

ਦੋ ਸਾਲਾ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਿੰਡ ਭਗਵਾਨਪੁਰਾ ਪਹੁੰਚੀ ਅਤੇ ਫਤਿਹ ਦੀ ਅੰਤਿਮ ਯਾਤਰਾ ਕੱਢੀ ਗਈ। ਇਸ ਤੋਂ ਬਾਅਦ ਪਿੰਡ ਸ਼ੇਰੋ ਦੇ ਸ਼ਮਸ਼ਾਨਘਾਟ ਵਿਖੇ ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ।ਜਦੋਂ ਫਤਿਹਵੀਰ ਦੀ ਮ੍ਰਿਤਕ ਦੇਹ ਚੌਪਰ ਰਾਹੀਂ ਚੰਡੀਗੜ੍ਹ ਤੋਂ ਭਗਵਾਨਪੁਰਾ ਪਹੁੰਚੀ ਤਾਂ ਆਪਣੇ ਇਕਲੌਤੇ ਪੁੱਤ ਨੂੰ ਦੇਖ ਕੇ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ।

Sangrur : fatehveer singh Dead After Village Sheero Final cremation
ਸੁਨਾਮ : ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਦਿੱਤੀ ਅੰਤਿਮ ਵਿਦਾਇਗੀ

ਫਤਿਹਵੀਰ ਸਿੰਘ ਦੀ ਮੌਤ ਤੋਂ ਬਾਅਦ ਲੋਕ ਸੜਕਾਂ 'ਤੇ ਉਤਰ ਆਏ ਹਨ। ਫਤਿਹਵੀਰ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਪੰਜਾਬ ਭਰ ਵਿਚ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।ਜਿਉਂ ਹੀ ਲੋਕਾਂ ਨੂੰ ਫਤਿਹਵੀਰ ਦੀ ਮੌਤ ਦਾ ਪਤਾ ਲੱਗਿਆ ਤਾਂ ਲੋਕਾਂ ਵੱਲੋਂ ਵੱਖ -ਵੱਖ ਥਾਵਾਂ ਉਤੇ ਇਕੱਠੇ ਹੋ ਕੇ ਸਰਕਾਰ, ਪ੍ਰਸ਼ਾਸਨ ਦੀ ਨਾਕਾਮੀ ਕਾਰਨ ਫੇਲ੍ਹ ਹੋਏ ਸਾਰੇ ਸਰਕਾਰੀ ਤੰਤਰ ਵਿਰੁੱਧ ਜਾਮ ਲਗਾਏ ਗਏ ਹਨ।ਮਾਸੂਮ ਫ਼ਤਹਿਵੀਰ ਸਿੰਘ ਦੀ ਮੌਤ ਤੋਂ ਬਾਅਦ ਸ਼ਹਿਰ ਸੁਨਾਮ 'ਚ ਮਾਹੌਲ ਤਣਾਅਪੂਰਨ ਹੋ ਗਿਆ ਹੈ।ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਵੱਲੋਂ ਵੱਖ -ਵੱਖ ਥਾਵਾਂ 'ਤੇ ਰੋਡ ਬੰਦ ਕਰਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।ਇਸ ਦੌਰਾਨ ਲੋਕਾਂ ਨੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਹੀ ਫਤਿਹਵੀਰ ਦੀ ਮੌਤ ਹੋਈ ਹੈ।ਜਿਸ ਕਰਕੇ ਲੋਕ ਸੜਕਾਂ 'ਤੇ ਆ ਗਏ ਹਨ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ ਭੜਕੇ ਲੋਕਾਂ ਨੇ ਬਾਜ਼ਾਰ ਤੱਕ ਬੰਦ ਕਰਵਾ ਦਿੱਤੇ ਹਨ।

Sangrur : fatehveer singh Dead After Village Sheero Final cremation
ਸੁਨਾਮ : ਵੱਡੀ ਗਿਣਤੀ 'ਚ ਮੌਜੂਦ ਲੋਕਾਂ ਨੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਦਿੱਤੀ ਅੰਤਿਮ ਵਿਦਾਇਗੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਤਿਹਵੀਰ ਦੀ ਮੌਤ ਤੋਂ ਬਾਅਦ ਸੜਕਾਂ ‘ਤੇ ਉਤਰੇ ਲੋਕ , ਜਨਤਕ ਜਥੇਬੰਦੀਆਂ ਵੱਲੋਂ ਕੱਲ ਨੂੰ ਸੰਗਰੂਰ ਬੰਦ ਦਾ ਸੱਦਾ

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਇਸ ਦੌਰਾਨ ਰੇਸਕਿਊ ਆਪਰੇਸ਼ਨ 'ਚ ਲੱਗੀ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਸਫ਼ਲਤਾ ਨਾ ਮਿਲਣ ਮੌਕੇ 'ਤੇ ਫ਼ੌਜ ਨੂੰ ਸੱਦਿਆ ਗਿਆ ਸੀ।

-PTCNews

Related Post