2 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਫਤਹਿਵੀਰ , ਮਾਸੂਮ ਫਤਿਹ ਦਾ ਪੋਸਟਮਾਰਟਮ ਸ਼ੁਰੂ

By  Shanker Badra June 11th 2019 10:07 AM

2 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਫਤਹਿਵੀਰ , ਮਾਸੂਮ ਫਤਿਹ ਦਾ ਪੋਸਟਮਾਰਟਮ ਸ਼ੁਰੂ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਬੋਰਵੈੱਲ 'ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਹੈ।ਜਿਸ ਬੋਰਵੈੱਲ 'ਚ ਫ਼ਤਹਿ ਡਿੱਗਿਆ ਸੀ ਉਸੇ ਵਿੱਚੋਂ ਕੁੰਡੀ ਆਦਿ ਰਾਹੀੰ ਖਿੱਚ ਕੇ ਬਾਹਰ ਕੱਢਿਆ ਗਿਆ ਹੈ।ਇਸ ਦੌਰਾਨ ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਲਿਜਾਇਆ ਗਿਆ ,ਜਿਥੇ PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

Sangrur : fatehveer singh Two Day Before Death , Post-mortem start 2 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਫਤਹਿਵੀਰ , ਮਾਸੂਮ ਫਤਿਹ ਦਾ ਪੋਸਟਮਾਰਟਮ ਸ਼ੁਰੂ

ਜਾਣਕਾਰੀ ਅਨੁਸਾਰ ਪਿਛਲੇ 5 ਦਿਨਾਂ ਤੋਂ ਬੋਰਵੈੱਲ ਵਿਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਸਿੰਘ ਨੇ ਫਾਨੀ ਸੰਸਾਰ ਨੂੰ ਅਲਵੀਦਾ ਆਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫਤਹਿਵੀਰ ਲਗਭਗ 2 ਦਿਨ ਪਹਿਲਾਂ ਹੀ ਇਸ ਦੁਨੀਆਂ ਤੋਂ ਚਲਾ ਗਿਆ ਸੀ।ਫਤਹਿਵੀਰ ਦਾ ਮ੍ਰਿਤਕ ਸਰੀਰ ਗਲਣਾ ਸੁ਼ਰੂ ਹੋ ਚੁੱਕਿਆ ਸੀ।ਹੁਣ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਪੀ.ਜੀ.ਆਈ. ਵਿਖੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

 Sangrur : fatehveer singh Two Day Before Death , Post-mortem start 2 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਫਤਹਿਵੀਰ , ਮਾਸੂਮ ਫਤਿਹ ਦਾ ਪੋਸਟਮਾਰਟਮ ਸ਼ੁਰੂ

ਦੱਸ ਦੇਈਏ ਕਿ ਅੱਜ ਸਵੇਰੇ 5:10 ਮਿੰਟ 'ਤੇ ਫ਼ਤਹਿਵੀਰ ਨੂੰ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ, ਜਿਸ ਰਾਹੀਂ ਉਹ ਬੋਰ 'ਚ ਡਿੱਗਿਆ ਸੀ।ਦੱਸਿਆ ਜਾਂਦਾ ਹੈ ਕਿ ਬੋਰਵੈੱਲ 'ਚ ਫਸੇ ਦੋ ਸਾਲਾ ਫ਼ਤਿਹਵੀਰ ਸਿੰਘ ਨੂੰ ਮੰਗਵਾਲ ਦੇ ਗੁਰਿੰਦਰ ਸਿੰਘ ਨੇ ਬਾਹਰ ਕੱਢਿਆ ਹੈ।ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ।ਜਿਸ ਤੋਂ ਤੁਰੰਤ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ।

Sangrur : fatehveer singh Two Day Before Death , Post-mortem start 2 ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਫਤਹਿਵੀਰ , ਮਾਸੂਮ ਫਤਿਹ ਦਾ ਪੋਸਟਮਾਰਟਮ ਸ਼ੁਰੂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਣ ਨਹੀਂ ਰਿਹਾ ਫਤਿਹਵੀਰ ਸਿੰਘ , PGI ਦੇ ਡਾਕਟਰਾਂ ਨੇ ਫਤਿਹਵੀਰ ਨੂੰ ਐਲਾਨਿਆ ਮ੍ਰਿਤਕ

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਦਿਨ ਵੀਰਵਾਰ ਨੂੰ ਸ਼ਾਮ ਚਾਰ ਵਜੇ ਦੋ ਸਾਲਾਂ ਫ਼ਤਿਹਵੀਰ ਖੇਡਦੇ ਸਮੇਂ 150 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਸੀ।ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਸੁਸਤ ਰਫ਼ਤਾਰ ਕਾਰਨ 5 ਦਿਨ ਦਾ ਸਮਾਂ ਲੱਗ ਗਿਆ ਹੈ।ਇਸ ਦੌਰਾਨ ਰੇਸਕਿਊ ਆਪਰੇਸ਼ਨ 'ਚ ਲੱਗੀ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਸਫ਼ਲਤਾ ਨਾ ਮਿਲਣ ਮੌਕੇ 'ਤੇ ਫ਼ੌਜ ਨੂੰ ਸੱਦਿਆ ਗਿਆ ਸੀ।

-PTCNews

Related Post