ਸੰਗਰੂਰ-ਲੁਧਿਆਣਾ ਮੁੱਖ ਮਾਰਗ 'ਤੇ ਵਾਪਰਿਆ ਸੜਕ ਹਾਦਸਾ , ਪਤੀ-ਪਤਨੀ ਦੀ ਮੌਤ, ਧੀ ਜ਼ਖ਼ਮੀ

By  Shanker Badra January 28th 2019 06:20 PM

ਸੰਗਰੂਰ-ਲੁਧਿਆਣਾ ਮੁੱਖ ਮਾਰਗ 'ਤੇ ਵਾਪਰਿਆ ਸੜਕ ਹਾਦਸਾ , ਪਤੀ-ਪਤਨੀ ਦੀ ਮੌਤ, ਧੀ ਜ਼ਖ਼ਮੀ:ਸੰਗਰੂਰ : ਸੰਗਰੂਰ-ਲੁਧਿਆਣਾ ਮੁੱਖ ਮਾਰਗ 'ਤੇ ਪਿੰਡ ਬੰਗਾਂਵਾਲੀ ਨੇੜੇ ਫਾਰਚੂਨਰ ਤੇ ਐਕਟਿਵਾ ਵਿਚਾਲੇ ਭਿਆਨਿਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਸਕੂਟਰੀ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਬੱਚੀ ਗੰਭੀਰ ਜ਼ਖ਼ਮੀ ਹੋ ਗਈ ਹੈ। [caption id="attachment_247453" align="aligncenter" width="300"]Sangrur-Ludhiana main road Accident Husband wife dies, daughter injured ਸੰਗਰੂਰ-ਲੁਧਿਆਣਾ ਮੁੱਖ ਮਾਰਗ 'ਤੇ ਵਾਪਰਿਆ ਸੜਕ ਹਾਦਸਾ , ਪਤੀ-ਪਤਨੀ ਦੀ ਮੌਤ, ਧੀ ਜ਼ਖ਼ਮੀ[/caption] ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਸ਼ਨਾਖ਼ਤ ਦੀਪਕ ਗੋਇਲ (45) ਤੇ ਉਸ ਦੀ ਪਤਨੀ ਸੀਮਾ ਰਾਣੀ (42) ਵਾਸੀ ਖਲੀਫ਼ਾ ਬਾਗ, ਸੰਗਰੂਰ ਵੱਜੋਂ ਹੋਈ ਹੈ।ਜ਼ਖ਼ਮੀ ਬੱਚੀ ਦੀ ਸ਼ਨਾਖ਼ਤ ਤੇਜਨ ਗੋਇਲ (12) ਵੱਜੋਂ ਹੋਈ ਹੈ।ਇਸ ਹਾਦਸੇ ਤੋਂ ਬਾਅਦ ਫਾਰਚੂਨਰ ਚਾਲਕ ਕਾਰ ਛੱਡ ਕੇ ਫ਼ਰਾਰ ਹੋ ਗਿਆ ਹੈ। [caption id="attachment_247451" align="aligncenter" width="300"]Sangrur-Ludhiana main road Accident Husband wife dies, daughter injured ਸੰਗਰੂਰ-ਲੁਧਿਆਣਾ ਮੁੱਖ ਮਾਰਗ 'ਤੇ ਵਾਪਰਿਆ ਸੜਕ ਹਾਦਸਾ , ਪਤੀ-ਪਤਨੀ ਦੀ ਮੌਤ, ਧੀ ਜ਼ਖ਼ਮੀ[/caption] ਜਾਣਕਾਰੀ ਅਨੁਸਾਰ ਅੱਜ ਸਵੇਰੇ ਦੀਪਕ ਗੋਇਲ ਆਪਣੀ ਪਤਨੀ ਸੀਮਾ ਤੇ ਬੇਟੀ ਤੇਜਨ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਸੰਗਰੂਰ ਤੋਂ ਮਾਲੇਰਕੋਟਲਾ ਕਿਸੇ ਕੰਮ ਜਾ ਰਹੇ ਸਨ।ਇਸੇ ਦੌਰਾਨ ਜਦੋਂ ਉਹ ਬੰਗਾਂਵਾਲੀ ਟੀ-ਪੁਆਇੰਟ ਤੋਂ ਥੋੜ੍ਹਾ ਪਿੱਛੇ ਹੀ ਸਨ ਤਾਂ ਸਾਹਮਣੇ ਤੋਂ ਆ ਰਹੀ ਫਾਰਚੂਨਰ ਗੱਡੀ ਨੇ ਸਕੂਟਰੀ ਨੂੰ ਲਪੇਟ ਵਿਚ ਲੈ ਲਿਆ।ਇਸ ਦੌਰਾਨ ਦੀਪਕ ਗੋਇਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸੀਮਾ ਰਾਣੀ ਤੇ ਬੱਚੀ ਤੇਜਨ ਗੋਇਲ ਗੰਭੀਰ ਜ਼ਖ਼ਮੀ ਹੋ ਗਈਆਂ ਸਨ।ਜਿਨ੍ਹਾਂ ਨੂੰ ਹਸਪਤਾਲ ਲਿਜਾਂਦਿਆਂ ਰਾਹ ਵਿਚ ਸੀਮਾ ਰਾਣੀ ਦੀ ਵੀ ਮੌਤ ਹੋ ਗਈ ਅਤੇ ਬੱਚੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। [caption id="attachment_247452" align="aligncenter" width="300"]Sangrur-Ludhiana main road Accident Husband wife dies, daughter injured ਸੰਗਰੂਰ-ਲੁਧਿਆਣਾ ਮੁੱਖ ਮਾਰਗ 'ਤੇ ਵਾਪਰਿਆ ਸੜਕ ਹਾਦਸਾ , ਪਤੀ-ਪਤਨੀ ਦੀ ਮੌਤ, ਧੀ ਜ਼ਖ਼ਮੀ[/caption] ਇਸ ਹਾਦਸੇ ਤੋਂ ਬਾਅਦ ਪੁਲੀਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਮ੍ਰਿਤਕ ਦੀਪਕ ਗੋਇਲ ਟਰੇਡਿੰਗ ਦਾ ਕੰਮ ਕਰਦਾ ਸੀ ਜਦਕਿ ਸੀਮਾ ਰਾਣੀ ਸਪਰਿੰਗਡੇਲਜ਼ ਪਬਲਿਕ ਸਕੂਲ 'ਚ ਅਧਿਆਪਕ ਸੀ।ਐੱਸਐਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਤੀਸ਼ ਗੋਇਲ ਦੇ ਬਿਆਨਾਂ 'ਤੇ ਗੱਡੀ ਚਾਲਕ ਸ਼ੇਰ ਸਿੰਘ ਵਾਸੀ ਧੂਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -PTCNews

Related Post