ਸੰਗਰੂਰ ਤੋਂ ਲਾਪਤਾ ਬੱਚੀ ਦਾ ਮਾਮਲਾ :ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ

By  Shanker Badra August 9th 2018 08:10 PM

ਸੰਗਰੂਰ ਤੋਂ ਲਾਪਤਾ ਬੱਚੀ ਦਾ ਮਾਮਲਾ :ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ:ਅੱਜ ਕੱਲ ਬੱਚਿਆਂ ਨੂੰ ਚੁੱਕਣ ਦੀਆਂ ਵਾਰਦਾਤਾਂ ਵਿੱਚ ਦਿਨੋ –ਦਿਨ ਵਾਧਾ ਹੋ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਚੈਨ ਦੀ ਨੀਂਦ ਸੁੱਤਾ ਰਹਿੰਦਾ ਹੈ।ਆਏ ਦਿਨ ਕਿਤੋਂ ਨਾ ਕਿਤੋਂ ਬੱਚਾ ਗਾਇਬ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਸੰਗਰੂਰ ‘ਚ ਸਾਹਮਣੇ ਆਇਆ ਸੀ।ਜਿਥੇ ਸੰਗਰੂਰ ਦੇ ਪਿੰਡ ਫੱਗੂਵਾਲਾ ਤੋਂ ਚਾਰ ਸਾਲਾਂ ਬੱਚੀ ਦੇ ਲਾਪਤਾ ਹੋ ਗਈ ਸੀ। ਬੀਤੇ ਦਿਨੀਂ ਇਸ ਲਾਪਤਾ ਬੱਚੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ,ਜਿਸ 'ਚ ਬੱਚੀ ਸੜਕ 'ਤੇ ਭੀਖ ਮੰਗਦੀ ਨਜ਼ਰ ਆਈ ਹੈ।ਜਿਸ ਨੂੰ ਲੈ ਕੇ ਪੀੜਤ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ।ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ ਦਾ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।ਬੱਚੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਦੇਸ਼ 'ਚ ਬੱਚਿਆਂ ਨੂੰ ਅਗਵਾ ਕਰਨ ਵਾਲਾ ਗਿਰੋਹ ਚੱਲ ਰਿਹਾ ਹੈ ,ਜੋ ਬੱਚਿਆਂ ਨੂੰ ਅਗਵਾ ਕਰਕੇ ਦੂਸਰੇ ਰਾਜਾਂ ਵਿੱਚ ਲਿਜਾ ਕੇ ਭੀਖ ਮੰਗਵਾਉਂਦੇ ਹਨ।ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ 10 ਸਤੰਬਰ ਤੱਕ ਕੋਰਟ 'ਚ ਜਵਾਬ ਦੇਣਾ ਹੋਵੇਗਾ। ਦੱਸਿਆ ਜਾਂਦਾ ਹੈ ਕਿ ਬੱਚੀ ਦਾ ਪਰਿਵਾਰ ਉਤਰ ਪ੍ਰਦੇਸ਼ ਨਾਲ ਸਬੰਧਿਤ ਹੈ, ਜੋ ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਵਿਚ ਰਹਿੰਦੇ ਹਨ।ਉਨ੍ਹਾਂ ਦੀ 4 ਸਾਲਾਂ ਬੱਚੀ 28 ਮਾਰਚ ਨੂੰ ਘਰ ਤੋਂ ਲਾਪਤਾ ਹੋ ਗਈ ਸੀ।ਜਿਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ। -PTCNews

Related Post