ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ

By  Jashan A January 11th 2019 04:09 PM -- Updated: January 11th 2019 04:55 PM

ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ,ਲੌਂਗੋਵਾਲ: ਪੰਜਾਬ ‘ਚ ਲਗਾਤਾਰ ਕਰਜੇ ਨੂੰ ਲੈ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ ਸੂਬੇ ਦੇ ਅਨੇਕਾਂ ਹੀ ਕਿਸਾਨ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ।ਸਰਕਾਰ ਦੇ ਲੱਖ ਦਾਅਦਿਆਂ ਦੇ ਬਾਵਜੂਦ ਪੰਜਾਬ ‘ਚ ਕਿਸਾਨ ਪਰਿਵਾਰਾਂ ਵਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। [caption id="attachment_239187" align="aligncenter" width="300"]suicide ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ[/caption] ਚੋਣਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵੇ ਖੋਖਲੇ ਹੁੰਦੇ ਦਿਖਾਈ ਦੇ ਰਹੇ ਹਨ। ਕਰਜੇ ਨੂੰ ਲੈ ਕੇ ਅਜਿਹਾ ਹੀ ਇੱਕ ਹੋਰ ਮਾਮਲਾ ਲੌਂਗੋਵਾਲ ਦੇ ਪਿੰਡ ਲੋਹਾ ਖੇੜਾਤੋਂ ਸਾਹਮਣੇ ਆਇਆ ਹੈ।, ਜਿਥੇ ਇਕ ਅੰਗਹੀਣ ਕਰਜ਼ਈ ਕਿਸਾਨ ਸ਼ਪਿੰਦਰਪਾਲ ਸਿੰਘ ਦੇ ਪੁੱਤਰ ਨੇ ਆਰਥਿਕ ਤੰਗੀ ਕਾਰਨ ਖੁਦਕਸ਼ੀ ਕਰ ਲਈ ਹੈ। [caption id="attachment_239189" align="aligncenter" width="300"]suicide ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ[/caption] ਮ੍ਰਿਤਕ ਦੀ ਪਹਿਚਾਣ ਰਾਜਿੰਦਰ ਸਿੰਘ ਵਜੋਂ ਹੋਈ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਕੋਲ ਸਿਰਫ ਡੇਢ ਕਿੱਲਾ ਜ਼ਮੀਨ ਹੈ ਅਤੇ 8-10 ਲੱਖ ਰੁਪਏ ਦਾ ਕਰਜ਼ਾ ਹੈ, ਜਿਸ ਦੇ ਚਲਦੇ ਉਕਤ ਨੌਜਵਾਨ ਪ੍ਰੇਸ਼ਾਨ ਰਹਿੰਦਾ ਸੀ ਅਤੇ ਅੱਜ ਉਸ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਪਿੰਡ ਸਨਸਨੀ ਫੈਲ ਗਈ 'ਤੇ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। [caption id="attachment_239188" align="aligncenter" width="300"]suicide ਕਰਜੇ ਨੇ ਲਈ ਇੱਕ ਹੋਰ ਕਿਸਾਨ ਦੇ ਜਵਾਨ ਪੁੱਤ ਦੀ ਜਾਨ, ਪਰਿਵਾਰ 'ਚ ਛਾਇਆ ਮਾਤਮ[/caption] ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News

Related Post