ਸੰਗਰੂਰ ਦੇ ਪਿੰਡ ਰੁਪਾਹੇੜੀ 'ਚ 20 ਏਕੜ ਕਣਕ ਦੀ ਫਸਲ ਸੜ੍ਹ ਕੇ ਹੋਈ ਸੁਆਹ

By  Jashan A April 22nd 2019 10:12 AM

ਸੰਗਰੂਰ ਦੇ ਪਿੰਡ ਰੁਪਾਹੇੜੀ 'ਚ 20 ਏਕੜ ਕਣਕ ਦੀ ਫਸਲ ਸੜ੍ਹ ਕੇ ਹੋਈ ਸੁਆਹ,ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਪਿੰਡ ਰੁਪਾਹੇੜੀ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਕਿਸਾਨਾਂ ਦੀ 20 ਏਕੜ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ, ਜਿਸ ਕਾਰਨ ਲਗਭਗ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

fire ਸੰਗਰੂਰ ਦੇ ਪਿੰਡ ਰੁਪਾਹੇੜੀ 'ਚ 20 ਏਕੜ ਕਣਕ ਦੀ ਫਸਲ ਸੜ੍ਹ ਕੇ ਹੋਈ ਸੁਆਹ

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲਿਆ। ਪਰ ਪਿੰਡ ਦੇ ਲੋਕਾਂ ਇਕੱਠੇ ਹੋ ਕੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਗ ਅਚਾਨਕ ਬੜੀ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਵਧੇਰੇ ਫਸਲ ਦਾ ਨੁਕਸਾਨ ਹੋ ਗਿਆ।

ਹੋਰ ਪੜ੍ਹੋ:ਪੰਜਾਬ ‘ਚ ਮੀਂਹ ਅਤੇ ਚੱਲੀਆ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ,ਫ਼ਸਲਾਂ ਦਾ ਕੀਤਾ ਨੁਕਸਾਨ

ਉਹਨਾਂ ਕਿਹਾ ਕਿ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਉਹ ਮੌਕੇ 'ਤੇ ਪਹੁੰਚ ਗਏ 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ।

fire ਸੰਗਰੂਰ ਦੇ ਪਿੰਡ ਰੁਪਾਹੇੜੀ 'ਚ 20 ਏਕੜ ਕਣਕ ਦੀ ਫਸਲ ਸੜ੍ਹ ਕੇ ਹੋਈ ਸੁਆਹ

ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਅਤੇ ਉਹਨਾਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਘਟਨਾ ਦਾ ਪਤਾ ਚੱਲਦਿਆ ਪੁਲਿਸ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਕੇ ਅਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post