ਸੰਗਰੂਰ :ਮਰਨ ਵਰਤ 'ਤੇ ਬੈਠੇ 2 ਬੇਰੁਜ਼ਗਾਰ ETT ਅਧਿਆਪਕਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਿਆ ,ਟੈਂਕੀ 'ਤੇ ਚੜ੍ਹੇ ਅਧਿਆਪਕਾਂ ਨੇ ਛਾਲ ਮਾਰਨ ਦੀ ਦਿੱਤੀ ਧਮਕੀ

By  Shanker Badra September 18th 2019 03:43 PM

ਸੰਗਰੂਰ :ਮਰਨ ਵਰਤ 'ਤੇ ਬੈਠੇ 2 ਬੇਰੁਜ਼ਗਾਰ ETT ਅਧਿਆਪਕਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਿਆ ,ਟੈਂਕੀ 'ਤੇ ਚੜ੍ਹੇ ਅਧਿਆਪਕਾਂ ਨੇ ਛਾਲ ਮਾਰਨ ਦੀ ਦਿੱਤੀ ਧਮਕੀ:ਸੰਗਰੂਰ : ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਨੌ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਮਰਨ ਵਰਤ 'ਤੇ ਬੈਠੇ ਹਨ। ਇਸ ਦੌਰਾਨ ਅੱਜ ਪੁਲਿਸ ਨੇ ਮਰਨ ਵਰਤ 'ਤੇ ਬੈਠੇਦੋ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ 'ਚ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਓਥੇ ਹਾਲਾਤਤਣਾਅਪੂਰਨ ਬਣ ਗਏ ਹਨ। [caption id="attachment_341126" align="aligncenter" width="300"]Sangrur : Unemployed ETT teachers Police Sent to hospital , teachers Water tank jump Threat ਸੰਗਰੂਰ :ਮਰਨ ਵਰਤ 'ਤੇ ਬੈਠੇ 2 ਬੇਰੁਜ਼ਗਾਰ ETT ਅਧਿਆਪਕਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਿਆ ,ਟੈਂਕੀ 'ਤੇ ਚੜ੍ਹੇ ਅਧਿਆਪਕਾਂ ਨੇ ਛਾਲ ਮਾਰਨ ਦੀ ਦਿੱਤੀ ਧਮਕੀ[/caption] ਇਸ ਦੌਰਾਨ ਪੁਲਿਸ ਵਲੋਂ ਜ਼ਬਰਦਸਤੀ ਚੁੱਕੇ ਜਾਣ ਤੋਂ ਬਾਅਦ ਰੋਹ 'ਚ ਆਏ ਅਧਿਆਪਕਾਂ ਨੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਹੈ। ਓਥੇ ਟੈਂਕੀ 'ਤੇ ਚੜ੍ਹੇ ਪੰਜ ਅਧਿਆਪਕਾਂ ਨੇ ਹੇਠਾਂ ਛਾਲ ਮਾਰਨ ਦੀ ਚਿਤਾਵਨੀ ਦਿੱਤੀ ਹੈ ,ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀਆਂ ਭਾਜੜਾਂ ਪੈ ਗਈਆਂ ਹਨ। [caption id="attachment_341127" align="aligncenter" width="300"]Sangrur : Unemployed ETT teachers Police Sent to hospital , teachers Water tank jump Threat ਸੰਗਰੂਰ :ਮਰਨ ਵਰਤ 'ਤੇ ਬੈਠੇ 2 ਬੇਰੁਜ਼ਗਾਰ ETT ਅਧਿਆਪਕਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਿਆ ,ਟੈਂਕੀ 'ਤੇ ਚੜ੍ਹੇ ਅਧਿਆਪਕਾਂ ਨੇ ਛਾਲ ਮਾਰਨ ਦੀ ਦਿੱਤੀ ਧਮਕੀ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ ‘ਚ 17 ਅਤੇ ਯੂਪੀ ‘ਚ 8 ਮੌਤਾਂ , ਪਟਨਾ ਵਿੱਚ ਦਰੱਖਤ ਡਿੱਗਣ ਕਾਰਨ 9 ਜਵਾਨ ਜ਼ਖਮੀ ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੇ ਅਧਿਆਪਕਾਂ ਦੇ ਸੰਘਰਸ਼ ਕੈਂਪ ਨੂੰ ਘੇਰਾ ਪਾ ਲਿਆ ਹੈ ਅਤੇਟੈਂਕੀ ਦੇ ਹੇਠਾਂ ਜਾਲ ਵਿਛਾ ਦਿੱਤਾ ਹੈ। ਪੁਲਿਸ ਵਲੋਂ ਟੈਂਕੀ 'ਤੇ ਚੜ੍ਹੇ ਪੰਜ ਅਧਿਆਪਕਾਂ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਅਧਿਆਪਕਾਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। -PTCNews

Related Post