ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ਸਿੰਘ ਜੀ ਦੀ ਅੱਜ ਹੋਵੇਗੀ ਅੰਤਿਮ ਅਰਦਾਸ , ਬਿਨਾਂ ਕਿਸੇ ਭੇਦ ਭਾਵ ਤੋਂ ਕਰਦੇ ਸਨ ਕਾਰ ਸੇਵਾ

By  Shanker Badra August 6th 2019 10:11 AM

ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ਸਿੰਘ ਜੀ ਦੀ ਅੱਜ ਹੋਵੇਗੀ ਅੰਤਿਮ ਅਰਦਾਸ , ਬਿਨਾਂ ਕਿਸੇ ਭੇਦ ਭਾਵ ਤੋਂ ਕਰਦੇ ਸਨ ਕਾਰ ਸੇਵਾ:ਸ੍ਰੀ ਅਨੰਦਪੁਰ ਸਾਹਿਬ : ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਪ੍ਰਮੁੱਖ ਪ੍ਰਬੰਧਕ ਅਤੇ ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ਸਿੰਘ ਪਿਛਲੇ ਐਤਵਾਰ ਨੂੰ 11 ਵਜੇ ਅਕਾਲ ਚਲਾਣਾ ਕਰ ਗਏ ਸਨ। ਇਸ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ।ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ਸਿੰਘ ਜੀ ਦੇ ਨਮਿਤ ਅੰਤਿਮ ਅਰਦਾਸ 6 ਅਗਸਤ ਯਾਨੀ ਅੱਜ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਦੀਵਾਨ ਹਾਲ ਵਿਚ ਹੋਵੇਗੀ।


ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ਸਿੰਘ ਜੀ ਦੀ ਅੱਜ ਹੋਵੇਗੀ ਅੰਤਿਮ ਅਰਦਾਸ , ਬਿਨਾਂ ਕਿਸੇ ਭੇਦ ਭਾਵ ਤੋਂ ਕਰਦੇ ਸਨ ਕਾਰ ਸੇਵਾ

ਮਿਲੀ ਜਾਣਕਾਰੀ ਮੁਤਾਬਕ ਸੰਤ ਬਾਬਾ ਬਾਬਾ ਲਾਭ ਸਿੰਘ ਜੀ ਦੀ ਮ੍ਰਿਤਕ ਦੇਹ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਦੀਵਾਨ ਹਾਲ ਵਿੱਚ ਰੱਖੀ ਗਈ ਸੀ। ਇਸ ਦੇ ਲਈ ਦੇਸ਼-ਵਿਦੇਸ਼ਾਂ 'ਤੋਂ ਸੰਗਤਾਂ ਸੰਤ ਬਾਬਾ ਲਾਭ ਸਿੰਘ ਦੇ ਅੰਤਿਮ ਸਸਕਾਰ ਲਈ ਕਿਲ੍ਹਾ ਅਨੰਦਗੜ੍ਹ ਸਾਹਿਬ ਪੁੱਜੀਆਂ, ਜਿੱਥੇ ਗੁਰਦੁਆਰਾ ਪਤਾਲਪੁਰੀ ਸਾਹਿਬ, ਸਤਲੁਜ ਦਰਿਆ ਦੇ ਨਜ਼ਦੀਕ ਬਣੇ ਸ਼ਮਸ਼ਾਨ ਘਾਟ ਵਿੱਚ 30 ਜੁਲਾਈ ਨੂੰ ਬਾਬਾ ਲਾਭ ਸਿੰਘ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ।

sant baba labh singh Today will be the final Prayer
ਕਾਰ ਸੇਵਾ ਮੁਖੀ ਸੰਤ ਬਾਬਾ ਲਾਭ ਸਿੰਘ ਜੀ ਦੀ ਅੱਜ ਹੋਵੇਗੀ ਅੰਤਿਮ ਅਰਦਾਸ , ਬਿਨਾਂ ਕਿਸੇ ਭੇਦ ਭਾਵ ਤੋਂ ਕਰਦੇ ਸਨ ਕਾਰ ਸੇਵਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ ਕਸ਼ਮੀਰ ‘ਚ ਧਾਰਾ 144 ਲਾਗੂ ਕਰਕੇ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ,ਬਾਹਰ ਨਹੀਂ ਨਿੱਕਲ ਰਿਹਾ ਆਮ ਵਿਅਕਤੀ

ਦੱਸ ਦੇਈਏ ਕਿ ਬਾਬਾ ਲਾਭ ਸਿੰਘ ਨੂੰ ‘ਮਾਨਵਤਾ ਦਾ ਮਸੀਹਾ’ ਸਮੇਤ ਬਹੁਤ ਸਾਰੇ ਐਵਾਰਡ ਮਿਲੇ ਹਨ ਅਤੇ ਉਨ੍ਹਾਂ ਵਲੋਂ ਸੈਂਕੜੇ ਸਕੂਲਾਂ, ਕਾਲਜਾਂ, ਮੰਦਰਾਂ, ਗੁਰੂ ਘਰਾਂ ਅਤੇ ਮਸਜਿਦਾਂ ਦਾ ਬਿਨਾਂ ਕਿਸੇ ਭੇਦ ਭਾਵ ਤੋਂ ਕਾਰ ਸੇਵਾ ਰਾਹੀਂ ਨਿਰਮਾਣ ਕਰਾਇਆ ਗਿਆ ਸੀ।ਸੰਤ ਬਾਬਾ ਲਾਭ ਸਿੰਘ ਜੀ ਆਪਣੇ ਇਲਾਕੇ ਲਈ ਇੱਕ ਬਹੁਤ ਹੀ ਵਿਲੱਖਣ ਪਛਾਣ ਸਨ, ਕਿਉਂਕਿ ਇਲਾਕੇ ਵਿੱਚ ਕਈ ਕੰਮ ਬਾਬਾ ਜੀ ਨੇ ਅਜਿਹੇ ਕਰਵਾਏ ਜੋ ਸਰਕਾਰਾਂ ਨਹੀਂ ਕਰਵਾ ਸਕੀਆਂ।

-PTCNews

Related Post