Fri, Apr 26, 2024
Whatsapp

ਜੰਮੂ ਕਸ਼ਮੀਰ 'ਚ ਧਾਰਾ 144 ਲਾਗੂ ਕਰਕੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ,ਬਾਹਰ ਨਹੀਂ ਨਿੱਕਲ ਰਿਹਾ ਆਮ ਵਿਅਕਤੀ

Written by  Shanker Badra -- August 06th 2019 09:47 AM -- Updated: August 06th 2019 09:48 AM
ਜੰਮੂ ਕਸ਼ਮੀਰ 'ਚ ਧਾਰਾ 144 ਲਾਗੂ ਕਰਕੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ,ਬਾਹਰ ਨਹੀਂ ਨਿੱਕਲ ਰਿਹਾ ਆਮ ਵਿਅਕਤੀ

ਜੰਮੂ ਕਸ਼ਮੀਰ 'ਚ ਧਾਰਾ 144 ਲਾਗੂ ਕਰਕੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ,ਬਾਹਰ ਨਹੀਂ ਨਿੱਕਲ ਰਿਹਾ ਆਮ ਵਿਅਕਤੀ

ਜੰਮੂ ਕਸ਼ਮੀਰ 'ਚ ਧਾਰਾ 144 ਲਾਗੂ ਕਰਕੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ,ਬਾਹਰ ਨਹੀਂ ਨਿੱਕਲ ਰਿਹਾ ਆਮ ਵਿਅਕਤੀ:ਨਵੀਂ ਦਿੱਲੀ : ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾ ਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਵਾਲਾ ਬਿੱਲ ਸੋਮਵਾਰ ਨੂੰ ਰਾਜ ਸਭਾ ਵਿਚ ਪਾਸ ਹੋ ਗਿਆ ਹੈ। ਹੁਣ ਅੱਜ ਮੰਗਲਵਾਰ ਨੂੰ ਇਸ 'ਤੇ ਲੋਕ ਸਭਾ ਵਿਚ ਵੋਟਿੰਗ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲਾਤ ਆਮ ਹੁੰਦੇ ਹੀ ਤੇ ਸਹੀ ਵਕਤ ਆਉਣ 'ਤੇ ਜੰਮੂ ਕਸ਼ਮੀਰ ਨੂੰ ਫਿਰ ਪੂਰਨ ਰਾਜ ਬਣਾ ਦਿੱਤਾ ਜਾਵੇਗਾ। [caption id="attachment_326022" align="aligncenter" width="300"]Jammu and Kashmir Section 144 is imposed here , Security forces deployed in Srinagar
ਜੰਮੂ ਕਸ਼ਮੀਰ 'ਚ ਧਾਰਾ 144 ਲਾਗੂ ਕਰਕੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ , ਬਾਹਰ ਨਹੀਂ ਨਿੱਕਲ ਰਿਹਾ ਆਮ ਵਿਅਕਤੀ[/caption] ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇਣ ਦੇ ਐਲਾਨ ਤੋਂ ਬਾਅਦ ਇਸ ਵੇਲੇ ਹਾਲਾਤ ਕੁਝ ਤਣਾਅਪੂਰਨ ਤਾਂ ਹਨ ਪਰ ਧਾਰਾ 144 ਲੱਗੀ ਕਾਰਨ ਹਾਲਾਤ ਇੱਕ ਤਰ੍ਹਾਂ ਨਾਲ ਕਾਬੂ ਹੇਠ ਹਨ। ਸੂਬੇ ਵਿੱਚ ਕਿਤੇ ਵੀ ਕਰਫ਼ਿਊ ਨਹੀਂ ਲਾਇਆ ਗਿਆ। ਇਸ ਦੌਰਾਨ ਵਾਦੀ ਵਿੱਚ ਇੰਨੀ ਜ਼ਿਆਦਾ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਕਿ ਉੱਥੇ ਆਮ ਵਿਅਕਤੀ ਕੋਈ ਬਾਹਰ ਹੀ ਨਹੀਂ ਨਿੱਕਲ ਰਿਹਾ। [caption id="attachment_326024" align="aligncenter" width="300"]Jammu and Kashmir Section 144 is imposed here , Security forces deployed in Srinagar
ਜੰਮੂ ਕਸ਼ਮੀਰ 'ਚ ਧਾਰਾ 144 ਲਾਗੂ ਕਰਕੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ , ਬਾਹਰ ਨਹੀਂ ਨਿੱਕਲ ਰਿਹਾ ਆਮ ਵਿਅਕਤੀ[/caption] ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਦੋ ਵੱਖੋ-ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਣ ਤੋਂ ਬਾਅਦ ਅੱਜ ਜੰਮੂ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਵਾਹਨਾਂ ਦੀ ਆਵਾਜਾਈ ਆਮ ਵਾਂਗ ਚੱਲ ਰਹੀ ਹੈ ਪਰ ਥਾਂ-ਥਾਂ ਉੱਤੇ ਸੁਰੱਖਿਆ ਬਲਾਂ ਦੇ ਨਾਕੇ ਜ਼ਰੂਰ ਲੱਗੇ ਹੋਏ ਹਨ। ਇਸ ਦੌਰਾਨ ਸੜਕਾਂ ਉੱਤੇ ਇਸ ਵੇਲੇ ਜ਼ਿਆਦਾ ਗਿਣਤੀ ਸੁਰੱਖਿਆ ਬਲਾਂ ਦੀ ਹੀ ਵਿਖਾਈ ਦੇ ਰਹੀ ਹੈ। [caption id="attachment_326023" align="aligncenter" width="300"]Jammu and Kashmir Section 144 is imposed here , Security forces deployed in Srinagar
ਜੰਮੂ ਕਸ਼ਮੀਰ 'ਚ ਧਾਰਾ 144 ਲਾਗੂ ਕਰਕੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ , ਬਾਹਰ ਨਹੀਂ ਨਿੱਕਲ ਰਿਹਾ ਆਮ ਵਿਅਕਤੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ਦੀ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ , 5 ਲੋਕਾਂ ਦੀ ਮੌਤ ,ਕਈਆਂ ਨੇ ਬਿਲਡਿੰਗ ਤੋਂ ਮਾਰੀ ਛਾਲ

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਲਿਆ ਗਿਆ ਹੈ।ਕਈ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਘਾਟੀ 'ਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਨਾਲ ਜੰਮੂ ਤੇ ਸ੍ਰੀਨਗਰ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ।ਜੰਮੂ 'ਚ ਸਾਰੇ ਸਕੂਲ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। -PTCNews

Top News view more...

Latest News view more...