ਰਾਸ਼ਟਰਪਤੀ ਦੀ ਹਾਜ਼ਰੀ ’ਚ ਮੂਲ ਮੰਤਰ ’ਤੇ ਹੋਇਆ ਡਾਂਸ ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਨਿਖੇਧੀ

By  Shanker Badra April 3rd 2019 01:11 PM

ਰਾਸ਼ਟਰਪਤੀ ਦੀ ਹਾਜ਼ਰੀ ’ਚ ਮੂਲ ਮੰਤਰ ’ਤੇ ਹੋਇਆ ਡਾਂਸ ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਨਿਖੇਧੀ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੈਨਟਿਆਗੋ ਵਿਚ ਭਾਰਤੀ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਮੂਲ ਮੰਤਰ ’ਤੇ ਡਾਂਸ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਇਸ ਡਾਂਸ ਦੀ ਆਪਣੀ ਫੇਸਬੁੱਕ ਤੇ ਟਵੀਟਰ ਤੋਂ ਪੋਸਟ ਤੁਰੰਤ ਹਟਾਉਣ ਅਤੇ ਇਸ ਬਜ਼ਰ ਗਲਤੀ ਲਈ ਜਿਸਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਤੇ ਵਿਸ਼ਵ ਭਰ ਵਿਚ ਰੋਹ ਫੈਲਾਇਆ ਹੈ, ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਤੁਰੰਤ ਸਖ਼ਤ ਕਾਰਵਾਈ ਦੀਆਂ ਹਦਾਇਤਾਂ ਜਾਰੀ ਕਰਨ।

Santiago Indian President attendance Mool Mantar dance DSGMC Condemnation ਰਾਸ਼ਟਰਪਤੀ ਦੀ ਹਾਜ਼ਰੀ ’ਚ ਮੂਲ ਮੰਤਰ ’ਤੇ ਹੋਇਆ ਡਾਂਸ ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਨਿਖੇਧੀ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹਰ ਧਰਮ ਵਿਚ ਕੁਝ ਰਵਾਇਤਾਂ ਮਨ ਨਾਲ ਮਨੀਆਂ ਜਾਂਦੀਆਂ ਹਨ, ਇਸੇ ਤਰਾਂ ਸਿੱਖ ਧਰਮ ਵਿਚ ਗੁਰਬਾਣੀ ਨੂੰ ਸਰਵ ਉਚ ਸਤਿਕਾਰ ਦਿੱਤਾ ਜਾਂਦਾ ਹੈ।ਉਹਨਾਂ ਕਿਹਾ ਕਿ ਉਹਨਾਂ ਤੇ ਸਿੱਖ ਧਰਮ ਦੇ ਲੱਖਾਂ ਮੈਂਬਰਾਂ ਦੇ ਹਿਰਦੇ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਉਹ ਵੀਡੀਓ ਵੇਖ ਕੇ ਡੰੂਘੀ ਸੱਟ ਵੱਜੀ ਹੈ, ਜਿਸ ਵਿਚ ਇਕ ਕਲਾਸਿਕਲ ਡਾਂਸਰ ਵੱਲੋਂ ਮੂਲ ਮੰਤਰ ’ਤੇ ਡਾਂਸ ਕੀਤਾ ਜਾ ਰਿਹਾ ਹੈ।ਇਹ ਡਾਂਸ ਭਾਰਤ ਦੇ ਰਾਸ਼ਟਰਪਤੀ ਦੇ ਸਨਮਾਨ ਵਿਚ ਸੈਨਟਿਆਗੋ ਵਿਚ ਭਾਰਤੀ ਭਾਈਚਾਰੇ ਤੇ ਭਾਰਤ ਦੇ ਦੋਸਤਾਂ ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਪੇਸ਼ ਕੀਤਾ ਗਿਆ।

Santiago Indian President attendance Mool Mantar dance DSGMC Condemnation ਰਾਸ਼ਟਰਪਤੀ ਦੀ ਹਾਜ਼ਰੀ ’ਚ ਮੂਲ ਮੰਤਰ ’ਤੇ ਹੋਇਆ ਡਾਂਸ ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਨਿਖੇਧੀ

ਸਿਰਸਾ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਤੇ ਸੰਤਾਂ ਮਹਾਂਪੁਰਖਾਂ ਵੱਲੋਂ ਰਚੀ ਗੁਰਬਾਣੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ ਤਾਂ ਜੋ ਮਨੁੱਖਤਾ ਨੂੰ ਇਕ ਪਰਮਾਤਮਾ ਤੇ ਉਸ ਵੱਲੋਂ ਰਚੀ ਸਿ੍ਰਸ਼ਟੀ ਦੀ ਜਾਣਕਾਰੀ ਦਿੱਤੀ ਜਾ ਸਕੀ।ਉਹਨਾਂ ਕਿਹਾ ਕਿ ਪਵਿੱਤਰ ਗੁਰਬਾਣੀ ’ਤੇ ਡਾਂਸ ਦਾ ਆਯੋਜਨ ਕਰ ਕੇ ਆਯੋਜਕਾਂ ਨੇ ਬਜ਼ਰ ਗੁਨਾਹ ਕੀਤਾ ਹੈ ਤੇ ਨਾ ਸਿਫ ਸਿੱਖ ਭਾਈਚਾਰੇ ਬਲਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਕਿ ਪਰਮਾਤਮਾ ਇਕ ਹੈ ਤੇ ਉਹ ਸਿ੍ਰਸ਼ਟੀ ਦਾ ਰਚਨਹਾਰ ਹੈ, ਵਿਚ ਵਿਸ਼ਵਾਸ ਕਰਨ ਵਾਲੇ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

Santiago Indian President attendance Mool Mantar dance DSGMC Condemnation ਰਾਸ਼ਟਰਪਤੀ ਦੀ ਹਾਜ਼ਰੀ ’ਚ ਮੂਲ ਮੰਤਰ ’ਤੇ ਹੋਇਆ ਡਾਂਸ ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਨਿਖੇਧੀ

ਇਸ ਪੋ੍ਰਗਰਾਮ ਦੀ ਸਭਿਆਚਾਰਕ ਕਮੇਟੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਸ ਨਾਲ ਸਾਡੇ ਰਾਸ਼ਟਰਪਤੀ ਦੇ ਪ੍ਰੋਟੋਕੋਲ ਇੰਚਾਰਜ ’ਤੇ ਵੀ ਸਵਾਲ ਖੜਾ ਹੋ ਗਿਆ ਹੈ ਕਿ ਕੀ ਉਹ ਮੂਲ ਮੰਤਰ ਨਾਲ ਸਬੰਧਤ ਪਵਿੱਤਰ ਰਸਮ ਤੋਂ ਜਾਣੂ ਨਹੀਂ ਸਨ ? ਰਾਸ਼ਟਰਪਤੀ ਦਫਤਰ ਨੂੰ ਇਹ ਵੀਡੀਓ ਟਵੀਟਰ ਤੇ ਫੇਸਬੁੱਕ ਤੋਂ ਤੁਰੰਤ ਹਟਾਉਣ ਦੀ ਅਪੀਲ ਕਰਦਿਆਂ ਸਿਰਸਾ ਨੇ ਦੇਸ਼ ਦੇ ਮੁਖੀ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਰਾਸ਼ਟਰਪਤੀ ਦੇ ਸਾਹਮਣੇ ਵਿਦੇਸ਼ ਦੀ ਧਰਤੀ ’ਤੇ ਇਸ ਪੇਸ਼ਕਾਰੀ ਲਈ ਜ਼ਿੰਮਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ।

-PTCNews

Related Post