ਸਪਨਾ ਚੌਧਰੀ ਖਿਲਾਫ਼ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ , ਜਾਣੋ ਕੀ ਹੈ ਪੂਰਾ ਮਾਮਲਾ

By  Shanker Badra November 18th 2021 09:19 AM

ਲਖਨਊ : ਹਰਿਆਣੇ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ (Sapna Chaudhary) ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਹਾਲ ਹੀ 'ਚ ਉਸ ਨੇ ਕੁਝ ਅਜਿਹਾ ਕਰ ਦਿੱਤਾ , ਜਿਸ ਤੋਂ ਬਾਅਦ ਲਖਨਊ ਦੀ ਇਕ ਅਦਾਲਤ ਨੇ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਿਸ ਤੋਂ ਬਾਅਦ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।

ਸਪਨਾ ਚੌਧਰੀ ਖਿਲਾਫ਼ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ , ਜਾਣੋ ਕੀ ਹੈ ਪੂਰਾ ਮਾਮਲਾ

ਸਪਨਾ ਚੌਧਰੀ 'ਤੇ ਇਕ ਸ਼ੋਅ ਨੂੰ ਰੱਦ ਕਰਨ ਅਤੇ ਦਰਸ਼ਕਾਂ ਨੂੰ ਟਿਕਟ ਦੇ ਪੈਸੇ ਵਾਪਸ ਨਾ ਕਰਨ ਦਾ ਦੋਸ਼ ਹੈ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਹਰਿਆਣਵੀ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਪੁਲੀਸ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੱਕ ਕਾਰਵਾਈ ਕਰਨ ਲਈ ਕਿਹਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਅਦਾਲਤ ਵਿੱਚ 22 ਨਵੰਬਰ ਨੂੰ ਹੋਵੇਗੀ।

ਸਪਨਾ ਚੌਧਰੀ ਖਿਲਾਫ਼ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ , ਜਾਣੋ ਕੀ ਹੈ ਪੂਰਾ ਮਾਮਲਾ

ਸਪਨਾ ਚੌਧਰੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਉਸ ਨੂੰ ਅਦਾਲਤ 'ਚ ਪੇਸ਼ ਕਰੇਗੀ, ਕਿਉਂਕਿ ਅਦਾਲਤ ਨੇ ਇਸ ਮਾਮਲੇ 'ਤੇ ਸਪਨਾ ਖਿਲਾਫ ਦੋਸ਼ ਤੈਅ ਕਰਨੇ ਹਨ, ਇਸ ਲਈ ਉਸ ਦਾ ਅਦਾਲਤ 'ਚ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਐੱਫ.ਆਈ.ਆਰ ਤੋਂ ਬਾਅਦ ਸਪਨਾ ਨੇ ਸ਼ਿਕਾਇਤ ਖਾਰਜ ਕਰਨ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ।

ਸਪਨਾ ਚੌਧਰੀ ਖਿਲਾਫ਼ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ , ਜਾਣੋ ਕੀ ਹੈ ਪੂਰਾ ਮਾਮਲਾ

4 ਸਾਲ ਪੁਰਾਣੇ ਮਾਮਲੇ 'ਤੇ ਹੁਣ ਕਾਰਵਾਈ

ਸਪਨਾ ਚੌਧਰੀ ਖਿਲਾਫ ਦਰਜ ਇਹ ਮਾਮਲਾ ਕਰੀਬ 4 ਸਾਲ ਪੁਰਾਣਾ ਹੈ। ਦਰਅਸਲ 'ਚ ਸਪਨਾ ਚੌਧਰੀ ਖਿਲਾਫ 14 ਅਕਤੂਬਰ 2018 ਨੂੰ ਆਸ਼ਿਆਨਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਿੱਤੀ ਗਈ ਸੀ। ਦੋਸ਼ ਸੀ ਕਿ 13 ਅਕਤੂਬਰ ਨੂੰ ਲਖਨਊ ਦੇ ਸਮ੍ਰਿਤੀ ਉਪਵਨ 'ਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ ਪਰ ਸਪਨਾ ਸ਼ੋਅ 'ਚ ਨਹੀਂ ਪਹੁੰਚੀ।

ਸਪਨਾ ਚੌਧਰੀ ਖਿਲਾਫ਼ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ , ਜਾਣੋ ਕੀ ਹੈ ਪੂਰਾ ਮਾਮਲਾ

300 ਰੁਪਏ ਵਿੱਚ ਵਿਕੀ ਸੀ ਟਿਕਟ

ਇਸ ਮਾਮਲੇ 'ਚ ਸਪਨਾ ਚੌਧਰੀ ਤੋਂ ਇਲਾਵਾ ਪ੍ਰੋਗਰਾਮ ਦੇ ਆਯੋਜਕ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪਾਂਡੇ ਅਤੇ ਰਤਨਾਕਰ ਉਪਾਧਿਆਏ ਹਨ। ਦੋਸ਼ ਹੈ ਕਿ ਦਰਸ਼ਕਾਂ ਨੇ 300-300 ਰੁਪਏ ਦੇ ਕੇ ਇਸ ਪ੍ਰੋਗਰਾਮ ਦੀਆਂ ਟਿਕਟਾਂ ਖਰੀਦੀਆਂ ਸਨ। ਸਪਨਾ ਚੌਧਰੀ ਦੇ ਇਸ ਸ਼ੋਅ ਨੂੰ ਦੇਖਣ ਲਈ ਹਜ਼ਾਰਾਂ ਲੋਕ ਮੌਜੂਦ ਸਨ ਪਰ ਜਦੋਂ ਸਪਨਾ ਚੌਧਰੀ 10 ਵਜੇ ਤੱਕ ਨਹੀਂ ਆਈ ਤਾਂ ਦਰਸ਼ਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਹੰਗਾਮਾ ਕਰਨ ਤੋਂ ਬਾਅਦ ਵੀ ਲੋਕਾਂ ਦੇ ਪੈਸੇ ਵਾਪਸ ਨਹੀਂ ਕੀਤੇ ਗਏ।

-PTCNews

Related Post