ਸਪਨਾ ਚੌਧਰੀ ਦੇ ਗਾਣੇ 'ਤੇ ਮਹਿਲਾ ਅਧਿਆਪਕ ਨੂੰ ਕਲਾਸ 'ਚ ਮਹਿੰਗੇ ਪਏ ਠੁਮਕੇ, ਦੇਖੋ ਵੀਡੀਓ

By  Shanker Badra March 3rd 2020 11:26 AM -- Updated: March 3rd 2020 11:36 AM

ਸਪਨਾ ਚੌਧਰੀ ਦੇ ਗਾਣੇ 'ਤੇ ਮਹਿਲਾ ਅਧਿਆਪਕ ਨੂੰ ਕਲਾਸ 'ਚ ਮਹਿੰਗੇ ਪਏ ਠੁਮਕੇ, ਦੇਖੋ ਵੀਡੀਓ:ਫਿਰੋਜ਼ਾਬਾਦ : ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਨਾਰਖੀ ਬਲਾਕ ਦੇ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਇੱਕ ਮਹਿਲਾ ਅਧਿਆਪਕ ਨੂੰ ਕਲਾਸ ਰੂਮ ਵਿੱਚ ਸਪਨਾ ਚੌਧਰੀ ਦੇ ਗਾਣੇ ਉੱਤੇ ਡਾਂਸ ਕਰਨਾ ਮਹਿੰਗਾ ਪੈ ਗਿਆ ਹੈ। ਇਸ ਦੌਰਾਨ ਮਹਿਲਾ ਅਧਿਆਪਕ ਦੀ ਇਹ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਹੈ। ਜਿਸ ਤੋਂ ਬਾਅਦ ਬੀਐਸਏ ਨੇ ਇਸ ਮਾਮਲੇ ਵਿੱਚ 6 ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ 8 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। [caption id="attachment_392920" align="aligncenter" width="300"]sapna-choudhary-song-on-female-teacher-dance-video-viral-after-suspended-6-teachers ਸਪਨਾ ਚੌਧਰੀ ਦੇ ਗਾਣੇ 'ਤੇ ਮਹਿਲਾ ਅਧਿਆਪਕ ਨੂੰ ਕਲਾਸ 'ਚ ਮਹਿੰਗੇ ਪਏ ਠੁਮਕੇ, ਦੇਖੋ ਵੀਡੀਓ[/caption] ਇਸ ਦੌਰਾਨ ਸਕੂਲ ਦੀ ਕਲਾਸ ਵਿੱਚ ਜਦੋਂ ਇਹ ਮਹਿਲਾ ਅਧਿਆਪਕਾ ਸਪਨਾ ਚੌਧਰੀ ਦੇ ਗਾਣੇ 'ਤੇ ਜ਼ੋਰਦਾਰ ਡਾਂਸ ਕਰ ਰਹੀ ਸੀ ਤਾਂ ਡਾਂਸ ਕਰਨ ਵਾਲੀ ਅਧਿਆਪਕ ਨੂੰ ਹੋਰ ਅਧਿਆਪਕਾਂ ਵੱਲੋਂ ਬੇਲ ਵੀ ਦਿੱਤੀ ਜਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਰੀਮਾਯਾਦਵ ਨੇ ਸਿਖਲਾਈ ਤੋਂ ਬਾਅਦ ਇਕ ਕਮਰੇ ਵਿੱਚ ਹਰਿਆਣਵੀ ਗਾਣਿਆਂ 'ਤੇ ਡਾਂਸ ਕੀਤਾ ਸੀ। [caption id="attachment_392919" align="aligncenter" width="300"]Sapna Choudhary । Teacher Dance Sapna Song । Firozabad News । School teacher dancing ਸਪਨਾ ਚੌਧਰੀ ਦੇ ਗਾਣੇ 'ਤੇ ਮਹਿਲਾ ਅਧਿਆਪਕ ਨੂੰ ਕਲਾਸ 'ਚ ਮਹਿੰਗੇ ਪਏ ਠੁਮਕੇ, ਦੇਖੋ ਵੀਡੀਓ[/caption] ਓਧਰ ਬੀਐਸਏ ਅਰਵਿੰਦ ਪਾਠਕ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਨਗਲਾ ਬੀਚ ਦੀ ਸਹਾਇਕ ਅਧਿਆਪਕਾ ਰੀਮਾ ਯਾਦਵ ਨੂੰ ਸਿਖਲਾਈ ਵਾਲੀ ਥਾਂ ’ਤੇ ਨੱਚਣ ਅਤੇ ਵਿਭਾਗੀ ਅਕਸ ਨੂੰ ਢਾਹ ਲਾਉਣ ਅਤੇ ਅਧਿਆਪਕ ਆਚਰਣ ਨਿਯਮਾਂ ਦੀ ਉਲੰਘਣਾ ਕਰਨ ਅਤੇ ਜ਼ਿੰਮੇਵਾਰੀ ਨਾ ਨਿਭਾਉਣ ਦੇ ਮਾਮਲੇ ਵਿੱਚ ਬਲਾਕ ਸਿੱਖਿਆ ਅਧਿਕਾਰੀ ਦੀ ਰਿਪੋਰਟ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। -PTCNews

Related Post