ਸਟੈਚੂ ਆਫ ਯੂਨਿਟੀ ਦਾ PM ਨਰਿੰਦਰ ਮੋਦੀ ਨੇ ਕੀਤਾ ਉਦਘਾਟਨ

By  Joshi October 31st 2018 11:44 AM -- Updated: October 31st 2018 11:48 AM

ਸਟੈਚੂ ਆਫ ਯੂਨਿਟੀ ਦਾ PM ਨਰਿੰਦਰ ਮੋਦੀ ਨੇ ਕੀਤਾ ਉਦਘਾਟਨ,ਨਵੀਂ ਦਿੱਲੀ: ਭਾਰਤ ਦੇ ਆਇਰਨ ਮੈਨ ਕਹੇ ਜਾਣ ਵਾਲੇ ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ਵਿੱਚ ਗੁਜਰਾਤ 'ਚ ਸਟੈਚੂ ਆਫ ਯੂਨਿਟੀ ਦੀ ਉਸਾਰੀ ਕੀਤੀ ਗਈ ਹੈ। ਇਸੇ ਦੌਰਾਨ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ 143ਵੀ ਜਯੰਤੀ ਉੱਤੇ ਪੀਐਮ ਮੋਦੀ ਸਟੈਚੂ ਆਫ ਯੂਨਿਟੀ ਦੇਸ਼ ਨੂੰ ਸਮਰਪਤ ਕਰ ਚੁੱਕੇ ਹਨ।ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਨਰਮਦਾ ਜਿਲ੍ਹੇ ਵਿੱਚ ਉਦਘਾਟਨ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਇਸ ਸਟੈਚੂ ਵਿੱਚ ਅਜਿਹੀ ਖਾਸੀਅਤ ਹੈ, ਜਿਸ ਨੂੰ ਦੁਨੀਆਂ ਵਿੱਚ ਪਹਿਲਾ ਕਦੇ ਨਹੀਂ ਦੇਖਿਆ ਗਿਆ। ਇਹ ਦੁਨੀਆਂ ਦੀ ਸਭ ਤੋਂ ਉੱਚੀ ਮੂਰਤੀ ਹੈ।ਜਿਸ ਦੀ ਉਚਾਈ 182 ਮੀਟਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਡਿਜ਼ਾਈਨ ਮੰਨੇ ਪ੍ਰਮੰਨੇ ਮੂਰਤੀ ਕਾਰ ਰਾਮ ਸੁਤਾਰ ਨੇ ਕੀਤਾ ਹੈ। ਉਨ੍ਹਾਂ ਦੀ ਵਰਕਸ਼ਾਪ ਨੋਇਡਾ ਵਿੱਚ ਹੈ।

ਸੁਤਾਰ ਅਤੇ ਉਨ੍ਹਾਂ ਦੇ ਬੇਟੇ ਨੇ ਵਰਕਸ਼ਾਪ ਵਿੱਚ ਸਰਦਾਰ ਪਟੇਲ ਦੇ ਤਿੰਨ ਛੋਟੇ ਕਲੇ ਮਾਡਲ - 3 ਫੀਟ , 18 ਫੀਟ ਅਤੇ 30 ਫੀਟ ਉੱਚੇ ਬਣਾਏ। ਇਸ ਤਿੰਨ ਮਾਡਲਾਂ ਵਿੱਚ ਸਭ ਤੋਂ ਉੱਚੇ ਨੂੰ ਚੁਣਿਆ ਗਿਆ ਅਤੇ 3D ਇਮੇਜਿੰਗ ਦੇ ਜ਼ਰੀਏ ਵੱਡਾ ਕੀਤਾ ਗਿਆ ਅਤੇ ਫਿਰ ਇਸ ਨੂੰ ਕਾਂਸੇ ਵਿੱਚ ਤਿਆਰ ਕੀਤਾ ਗਿਆ।

ਦੱਸਣਯੋਗ ਹੈ ਕਿ ਸੁਤਾਰ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਬਣਾਉਣ ਲਈ ਕਾਫ਼ੀ ਪ੍ਰਸਿੱਧ ਹਨ। ਭਾਰਤ ਹੀ ਨਹੀਂ ਉਨ੍ਹਾਂ ਦੀ ਬਣਾਈਆਂ ਮੂਰਤੀਆਂ ਰੂਸ, ਇੰਗਲੈਂਡ, ਫ਼ਰਾਂਸ ਅਤੇ ਇਟਲੀ ਵਿੱਚ ਵੀ ਲਗਾਈ ਗਈਆਂ ਹਨ।

—PTC News

Related Post