ਸਤੀਸ਼ ਕੌਲ ਤੇ ਯੋਗਰਾਜ ਸਿੰਘ ਦੀ ਬਿਆਨਬਾਜੀ ਤੋਂ ਬਾਅਦ ਸਾਹਮਣੇ ਆਈ ਯੋਗਰਾਜ ਦੀ ਪਤਨੀ, ਦਿੱਤਾ ਇਹ ਵੱਡਾ ਬਿਆਨ, ਦੇਖੋ EXCLUSIVE VIDEO !!

By  Jashan A January 24th 2019 07:37 PM -- Updated: January 24th 2019 07:42 PM

ਸਤੀਸ਼ ਕੌਲ ਤੇ ਯੋਗਰਾਜ ਸਿੰਘ ਦੀ ਬਿਆਨਬਾਜੀ ਤੋਂ ਬਾਅਦ ਸਾਹਮਣੇ ਆਈ ਯੋਗਰਾਜ ਦੀ ਪਤਨੀ, ਦਿੱਤਾ ਇਹ ਵੱਡਾ ਬਿਆਨ, ਦੇਖੋ EXCLUSIVE VIDEO !!,ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਸਤੀਸ਼ ਕੌਲ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਹਨ ਅਤੇ ਗ਼ੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਅਦਾਕਾਰ ਸਤੀਸ਼ ਕੌਲ ਦੀ ਮਾੜੀ ਹਾਲਤ ਨੂੰ ਲੈ ਕੇ ਕਈ ਫ਼ਿਲਮੀ ਸਿਤਾਰਿਆਂ ਨੇ ਮਦਦ ਲਈ ਗੁਹਾਰ ਲਗਾਈ ਸੀ। ਜਿਸ ਤੋਂ ਬਾਅਦ ਕਈ ਲੋਕ ਉਹਨਾ ਦੀ ਮਦਦ ਲਈ ਅੱਗੇ ਆਏ। [caption id="attachment_245453" align="aligncenter" width="300"]yograj singh ਸਤੀਸ਼ ਕੌਲ ਤੇ ਯੋਗਰਾਜ ਸਿੰਘ ਦੀ ਬਿਆਨਬਾਜੀ ਤੋਂ ਬਾਅਦ ਸਾਹਮਣੇ ਆਈ ਯੋਗਰਾਜ ਦੀ ਪਤਨੀ, ਦਿੱਤਾ ਇਹ ਵੱਡਾ ਬਿਆਨ, ਦੇਖੋ EXCLUSIVE VIDEO !![/caption] ਪਰ ਦੂਜੇ ਪਾਸੇ ਪੰਜਾਬੀ ਫਿਲਮ ਇੰਡਸਟਰੀ ਦੇ ਉਘੇ ਕਲਾਕਾਰ ਯੋਗਰਾਜ ਸਿੰਘ ਅਤੇ ਸਤੀਸ਼ ਕੌਲ 'ਚ ਤੂੰ-ਤੂੰ ਮੈਂ-ਮੈਂ ਦੇਖਣ ਨੂੰ ਮਿਲ ਰਹੀ ਹੈ। ਜਿਸ ਦੌਰਾਨ ਸਤੀਸ਼ ਕੌਲ ਨੇ ਯੋਗਰਾਜ 'ਤੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜੇਕਰ ਮੈਨੂੰ ਕੁਝ ਹੋ ਗਿਆ ਹੋਇਆ ਉਸ ਦਾ ਜਿੰਮੇਵਾਰ ਯੋਗਰਾਜ ਹੀ ਹੋਵੇਗਾ।ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਅਸੀਂ ਉਸ ਦਾ ਕੀ ਵਿਗਾੜਿਆ ਹੈ। ਯੋਗਰਾਜ ਸਾਡੇ ਨਾਲ ਗਲਤ ਕਰ ਰਿਹਾ ਹੈ। [caption id="attachment_245452" align="aligncenter" width="300"]yograj singh ਸਤੀਸ਼ ਕੌਲ ਤੇ ਯੋਗਰਾਜ ਸਿੰਘ ਦੀ ਬਿਆਨਬਾਜੀ ਤੋਂ ਬਾਅਦ ਸਾਹਮਣੇ ਆਈ ਯੋਗਰਾਜ ਦੀ ਪਤਨੀ, ਦਿੱਤਾ ਇਹ ਵੱਡਾ ਬਿਆਨ, ਦੇਖੋ EXCLUSIVE VIDEO !![/caption] ਇਹ ਮੁੱਦਾ ਦਿਨ ਬ ਦਿਨ ਭਖਦਾ ਜਾ ਰਿਹਾ ਹੈ, ਉਧਰ ਪੀਟੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਯੋਗਰਾਜ ਸਿੰਘ ਨੇ ਦੱਸਿਆ ਕਿ ਮੈਂ ਸਿਰਫ ਉਹਨਾਂ ਦੀ ਮਦਦ ਕਰ ਰਿਹਾ ਸੀ ਤੇ ਉਹਨਾਂ ਦੀ ਖੁਸ਼ੀ ਲਈ ਕਰ ਰਿਹਾ ਸੀ। ਸਤੀਸ਼ ਨੇ ਮੇਰੀ ਗੱਲ ਨੂੰ ਗਲਤ ਲੈ ਲਿਆ। [caption id="attachment_245454" align="aligncenter" width="300"]yograj singh ਸਤੀਸ਼ ਕੌਲ ਤੇ ਯੋਗਰਾਜ ਸਿੰਘ ਦੀ ਬਿਆਨਬਾਜੀ ਤੋਂ ਬਾਅਦ ਸਾਹਮਣੇ ਆਈ ਯੋਗਰਾਜ ਦੀ ਪਤਨੀ, ਦਿੱਤਾ ਇਹ ਵੱਡਾ ਬਿਆਨ, ਦੇਖੋ EXCLUSIVE VIDEO !![/caption] ਉਥੇ ਹੀ ਉਹਨਾਂ ਇਹ ਵੀ ਕਿਹਾ ਕਿ ਜੋ ਮਰਜ਼ੀ ਹੋ ਜਾਵੇ ਅੱਜ ਤੋਂ ਬਾਅਦ ਕਿਸੇ ਦੀ ਮਦਦ ਨਹੀਂ ਕਰਨੀ। ਮੈਂ ਸਿਰਫ ਇਹੀ ਚਾਹੁੰਦਾ ਸੀ ਕਿ ਉਹ ਇੱਕ ਵਾਰ ਫਿਰ ਵਾਪਸ ਕੈਮਰੇ ਸਾਹਮਣੇ ਆਉਣ, ਜਿਸ ਨਾਲ ਉਹ ਖੁਸ਼ ਰਹਿਣਗੇ। ਦੂਸਰੇ ਪਾਸੇ ਇਸ ਮੁੱਦੇ 'ਤੇ ਯੋਗਰਾਜ ਦੀ ਪਤਨੀ ਨੇ ਵੀ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਯੋਗਰਾਜ ਹਮੇਸ਼ਾਂ ਹੀ ਸਤੀਸ਼ ਕੌਲ ਦੀ ਮਦਦ ਲਈ ਅੱਗੇ ਆਏ ਹਨ। ਉਹ ਸਿਰਫ ਸਤੀਸ਼ ਦੀ ਕੈਮਰੇ 'ਤੇ ਵਾਪਸੀ ਕਰਵਾਉਣਾ ਚਾਹੁੰਦੇ ਸਨ।ਪਰ ਸਤੀਸ਼ ਨੇ ਉਹਨਾਂ ਨੂੰ ਗਲਤ ਸਮਝਿਆ। ਪੀਟੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਅਕਸਰ ਹੀ ਸਤੀਸ਼ ਦੀ ਗੱਲ ਸਾਡੇ ਨਾਲ ਹੁੰਦੀ ਰਹਿੰਦੀ ਸੀ ਤੇ ਜਦੋ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਜਰੂਰਤ ਹੁੰਦੀ ਤਾਂ ਉਹਨਾਂ ਨੂੰ ਭੇਜ ਦਿੱਤੀ ਜਾਂਦੀ ਸੀ। -PTC News

Related Post