ਸਾਊਦੀ ਅਰਬ 'ਚ ਔਰਤਾਂ ਵੀ ਚਲਾ ਸਕਣਗੀਆਂ ਗੱਡੀ, ਕਿੰਗ ਸਲਮਾਨ ਨੇ ਲਿਆ ਫੈਸਲਾ

By  Joshi September 27th 2017 02:33 PM -- Updated: September 27th 2017 02:41 PM

Saudi Arabia driving ban: ਸਾਊਦੀ ਅਰਬ (Saudi Arabia) ਦੀਆਂ ਔਰਤਾਂ ਲਈ ਵੱਡੀ ਖਬਰ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ!

ਸਾਊਦੀ ਅਰਬ (Saudi Arabia) ਦੇ ਕਿੰਗ ਸਲਮਾਨ (Saudi King Salman) ਨੇ ਇੱਕ ਵੱਡਾ ਫੈਸਲਾ ਲੈਂਦਿਆਂ ਔਰਤਾਂ ਨੂੰ ਇੱਕ ਵੱਡੀ ਰਾਹਤ ਦੀ ਖਬਰ ਦਿੱਤੀ ਹੈ। ਉਹਨਾਂ ਨੇ ਔਰਤਾਂ ਨੂੰ ਇੱਕ ਡ੍ਰਾਈਵਿੰਗ ਕਰਨ ਦਾ ਅਧਿਕਾਰ ਦੇਣ ਦਾ ਫੈਸਲਾ ਕੀਤਾ ਹੈ।

Saudi Arabia driving ban on women to be ended, Saudi King Salman saysਗਲਫ ਰਾਜ ਵਿੱਚ ਹੁਣ ਤੱਕ ਸਿਰਫ ਮਰਦਾਂ ਨੂੰ ਹੀ ਗੱਡੀ ਚਲਾਉਣ ਦੇ ਲਾਇਸੰਸ ਮਿਲਦੇ ਸਨ ਅਤੇ ਜੇਕਰ ਔਰਤਾਂ ਗੱਡੀਆਂ ਚਲਾਉਂਦੀਆਂ ਸਨ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਜਾਂ ਜੁਰਮਾਨਾ ਲਗਾ ਦਿੱਤਾ ਜਾਂਦਾ ਸੀ।

ਸਾਊਦੀ ਸਾਮਰਾਜ (Saudi Arabia) ਵੱਲੋਂ ਲਏ ਗਏ ਇਸ ਫੈਸਲੇ ਦੀ ਤਾਰੀਫ ਹਰ ਕਿਤੇ ਹੋ ਰਹੀ ਹੈ। ਅਮਰੀਕਾ ਦਾ ਰਾਸ਼ਟਰਪਤੀ ਡਾਨਲਡ ਟ੍ਰੰਪ ਨੇ ਵੀ ਇਸ ਕਦਮ ਨੂੰ ਬਹੁਤ ਹੀ ਵਧੀਆ ਦੱਸਿਆ ਹੈ।

Saudi Arabia driving ban on women to be ended, Saudi King Salman saysSaudi Arabia driving ban: ਕੀ ਹੋਵੇਗਾ ਹੁਣ?

30 ਦਿਨਾਂ ਦੇ ਅੰਦਰ ਅੰਦਰ ਇਸ ਮਸਲੇ 'ਤੇ ਇੱਕ ਮਿਨੀਸਟਰੀਲ ਬਾਡੀ ਬਿਠਾ ਕੇ ਫੈਸਲਾ ਲਿਆ ਜਾਵੇਗਾ।

ਇਸ ਆਰਡਰ ਨੂੰ 24 ਜੂਨ, 2018 ਤੱਕ ਲਾਗੂ ਕਰ ਦਿੱਤਾ ਜਾਵੇਗਾ।

Saudi Arabia driving ban on women to be ended, Saudi King Salman saysਇਸ ਫੈਸਲੇ ਨੂੰ ਲੈ ਕੇ ਸਾਰਿਆਂ ਨੇ ਟਵੀਟ ਕਰ ਕੇ ਖੁਸ਼ੀ ਜਾਹਿਰ ਕੀਤੀ ਹੈ।

—PTC News

Related Post