SBI ਬੈਂਕ ਦੇ ਗਾਹਕਾਂ ਲਈ ਵੱਡੀ ਖ਼ਬਰ , ਹੁਣ ATM 'ਚੋ ਇਸ ਤਰੀਕੇ ਨਾਲ ਨਿਕਲਣਗੇ ਪੈਸੇ

By  Shanker Badra December 27th 2019 10:16 AM

SBI ਬੈਂਕ ਦੇ ਗਾਹਕਾਂ ਲਈ ਵੱਡੀ ਖ਼ਬਰ , ਹੁਣ ATM 'ਚੋ ਇਸ ਤਰੀਕੇ ਨਾਲ ਨਿਕਲਣਗੇ ਪੈਸੇ:ਨਵੀਂ ਦਿੱਲੀ : ਏਟੀਐਮ 'ਚੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ ਹੈ। ਏਟੀਐਮ ਨਾਲ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ ਸਟੇਟ ਬੈਂਕ ਆਫ਼ ਇੰਡੀਆ ਨੇ ਵੱਡਾ ਕਦਮ ਚੁੱਕਿਆ ਹੈ ,ਜਿਸ ਨਾਲ ਅਜਿਹੀਆਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਵੇਗੀ। ਐਸ.ਬੀ.ਆਈ. 1 ਜਨਵਰੀ ਤੋਂ ਰਾਤ ਨੂੰ ਏਟੀਐਮ ਤੋਂ ਪੈਸੇ ਕੱਢਵਾਉਣ ‘ਤੇ ਮੋਬਾਈਲ-ਓਟੀਪੀ ਲਾਜ਼ਮੀ ਕਰਨ ਜਾ ਰਿਹਾ ਹੈ। [caption id="attachment_373392" align="aligncenter" width="300"]SBI Bank customers Big news , ATM will money this way SBI ਬੈਂਕ ਦੇ ਗਾਹਕਾਂ ਲਈ ਵੱਡੀ ਖ਼ਬਰ , ਹੁਣ ATM 'ਚੋ ਇਸ ਤਰੀਕੇ ਨਾਲਨਿਕਲਣਗੇ ਪੈਸੇ[/caption] ਮਿਲੀ ਜਾਣਕਾਰੀ ਮੁਤਾਬਕ ਜੇ ਤੁਸੀਂ ਐਸਬੀਆਈ ਦੇ ਡੈਬਿਟ ਕਾਰਡ ਰਾਹੀਂ ਏਟੀਐਮ ਤੋਂ ਸਵੇਰੇ 8 ਵਜੇ ਤੋਂ 8 ਵਜੇ ਤੱਕ ਪੈਸੇ ਕੱਢਵਾਉਂਦੇ ਹੋ ਤਾਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਓਟੀਪੀ ਆ ਜਾਵੇਗਾ। ਇਸ ਓਟੀਪੀ ਨੂੰ ਪਾਉਣ ਤੋਂ ਬਾਅਦ ਵੀ ਏਟੀਐਮ ਤੋਂ ਪੈਸੇ ਨਿਕਲ ਸਕਣਗੇ। ਬੈਂਕ ਇਸ ਪ੍ਰਬੰਧ ਨੂੰ ਦਸ ਹਜ਼ਾਰ ਜਾਂ ਇਸ ਤੋਂ ਵੱਧ ਦੀ ਰਕਮ ਕੱਢਵਾਉਣ 'ਤੇ ਲਾਗੂ ਕਰ ਰਿਹਾ ਹੈ। [caption id="attachment_373395" align="aligncenter" width="300"]SBI Bank customers Big news , ATM will money this way SBI ਬੈਂਕ ਦੇ ਗਾਹਕਾਂ ਲਈ ਵੱਡੀ ਖ਼ਬਰ , ਹੁਣ ATM 'ਚੋ ਇਸ ਤਰੀਕੇ ਨਾਲਨਿਕਲਣਗੇ ਪੈਸੇ[/caption] ਸਟੇਟ ਬੈਂਕ ਦੇ ਅਧਿਕਾਰੀਆਂ ਅਨੁਸਾਰ ਏਟੀਐਮ ਤੋਂ ਗੈਰ ਕਾਨੂੰਨੀ ਲੈਣ-ਦੇਣ ਅਤੇ ਜਾਅਲੀ ਵਾਪਰਨ ਦੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਇਹ ਧੋਖਾਧੜੀ ਰਾਤ ਨੂੰ ਹੁੰਦੀ ਹੈ। ਜਿਸ ਕਰਕੇ ਸਿਸਟਮ ਦੁਆਰਾ ਓਟੀਪੀ ਤਿਆਰ ਕੀਤਾ ਜਾਏਗਾ, ਜਿਸ 'ਚ ਅੰਗਰੇਜ਼ੀ ਦੇ ਅੱਖਰ ਅਤੇ ਅੰਕ ਦੋਵੇਂ ਹੋਣਗੇ। ਇਹ ਓਟੀਪੀ ਸਿਰਫ ਇੱਕ ਟ੍ਰਾਂਜੈਕਸ਼ਨ ਲਈ ਵੈਧ ਹੋਵੇਗਾ ਤੇ ਇੱਕ ਨਿਸ਼ਚਤ ਸਮੇਂ ਦੇ ਬਾਅਦ ਆਪਣੇ ਆਪ ਰੱਦ ਹੋ ਜਾਵੇਗਾ। [caption id="attachment_373393" align="aligncenter" width="300"] SBI Bank customers Big news , ATM will money this way SBI ਬੈਂਕ ਦੇ ਗਾਹਕਾਂ ਲਈ ਵੱਡੀ ਖ਼ਬਰ , ਹੁਣ ATM 'ਚੋ ਇਸ ਤਰੀਕੇ ਨਾਲਨਿਕਲਣਗੇ ਪੈਸੇ[/caption] ਦੱਸ ਦੇਈਏ ਕਿ ਬੈਂਕ ਨੇ ਓਟੀਪੀ ਤੋਂ ਇਲਾਵਾ ਕੋਈ ਹੋਰ ਬਦਲਾਅ ਨਹੀਂ ਕੀਤਾ। ਓਟੀਪੀ ਸਿਸਟਮ ਉਹੀ ਐਸਬੀਆਈ ਡੈਬਿਟ ਕਾਰਡ ਧਾਰਕਾਂ ਲਈ ਲਾਗੂ ਹੋਵੇਗਾ, ਜੋ ਸਟੇਟ ਬੈਂਕ ਦੇ ਏਟੀਐਮ ਦੀ ਵਰਤੋਂ ਕਰਨਗੇ। ਜੇ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕੱਢਵਾਉਂਦੇ ਹੋ ਤਾਂ ਇਹ ਨਿਯਮ ਲਾਗੂ ਨਹੀਂ ਹੋਵੇਗਾ। ਇਸੇ ਤਰ੍ਹਾਂ ਜੇ ਤੁਸੀਂ ਐਸਬੀਆਈ ਦੇ ਏਟੀਐਮ ਤੋਂ ਕਿਸੇ ਹੋਰ ਬੈਂਕ ਦੇ ਡੈਬਿਟ ਕਾਰਡ ਤੋਂ ਪੈਸੇ ਕੱਢਦੇ ਹੋ ਤਾਂ ਇਹ ਨਿਯਮ ਉਸ 'ਤੇ ਵੀ ਲਾਗੂ ਨਹੀਂ ਹੋਵੇਗਾ। -PTCNews

Related Post