ਸਿੱਖ ਨੌਜਵਾਨਾਂ ਨੇ ਇੱਕ ਵਾਰ ਫਿਰ ਪੇਸ਼ ਕੀਤੀ ਮਿਸਾਲ, ਦੇਸ਼ ਬੰਦ ਦੇ ਸੱਦੇ ਦੌਰਾਨ ਯਾਤਰੀਆਂ ਨੂੰ ਛਕਾਇਆ ਲੰਗਰ 

By  Joshi April 3rd 2018 09:40 PM -- Updated: April 3rd 2018 09:46 PM

SC/ST Bharat Bandh: Sikh youth serves Langar (food) to passengers: ਸਿੱਖ ਨੌਜਵਾਨਾਂ ਨੇ ਇੱਕ ਵਾਰ ਫਿਰ ਪੇਸ਼ ਕੀਤੀ ਮਿਸਾਲ, ਦੇਸ਼ ਬੰਦ ਦੇ ਸੱਦੇ ਦੌਰਾਨ ਯਾਤਰੀਆਂ ਨੂੰ ਛਕਾਇਆ ਲੰਗਰ

ਗੱਲ ਚਾਹੇ ਸੀਰੀਆ 'ਚ ਜੰਗ ਪੀੜਤਾਂ ਦੀ ਮਦਦ ਦੀ ਹੋਵੇ ਜਾਂ ਸਾਊਥ ਅਫਰੀਕਾ 'ਚ ਭੁੱਖ ਨਾਲ ਵਿਲਕਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦੀ, ਸਿੱਖ ਕੌਮ 'ਚ ਲੋੜਵੰਦਾਂ ਦੀ ਸਹਾਇਤਾ ਕਰਨੀ ਉਹ ਵੀ ਬਿਨ੍ਹਾਂ ਕਿਸੇ ਵਿਤਕਰੇ ਦੇ, ਅਤੇ ਗੁਰੂਆਂ ਵੱਲੋਂ ਦੱਸੇ ਰਾਹ 'ਤੇ ਚੱਲਣ ਦੀ ਰੀਤ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਇਨਸਾਨੀਅਤ ਦੇ ਰਾਹ ਵੱਲ ਨੂੰ ਤੋਰਿਆ ਹੈ।

ਅਜਿਹੀ ਹੀ ਇੱਕ ਹੋਰ ਮਿਸਾਲ ਪੇਸ਼ ਕੀਤੀ ਹੈ ਆਗਰਾ ਦੇ ਸਿੱਖ ਨੌਜਵਾਨਾਂ ਨੇ।ਐਸ.ਸੀ/ਐਸ.ਟੀ ਐਕਟ 'ਚ ਦੇਸ਼ ਬੰਦ ਦੇ ਸੱਦੇ ਦੌਰਾਨ ਆਗਰਾ 'ਚ ਵੀ ਰੇਲਗੱਡੀਆਂ ਸਮੇਤ ਹੋਰ ਵਾਹਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ।

SC/ST Bharat Bandh: Sikh youth serves Langar (food) to passengersਇਸ ਦੌਰਾਨ ਅਜੀਤ ਨਗਰ ਆਗਰਾ 'ਚ ਸਿੱਖ ਨੌਜਾਵਨਾਂ ਨੇ ਭੁੱਖੇ ਪਿਆਸੇ ਯਾਤਰੀਆਂ ਲਈ ਜਿੱਥੇ ਲੰਗਰ ਤਿਆਰ ਕਰਵਾਇਆ, ਉਥੇ ਹੀ ਸਟੇਸ਼ਨ ਸਮੇਤ ਉਹਨਾਂ ਸਥਾਨਾਂ 'ਤੇ ਲੰਗਰ ਲਗਾਇਆ ਜਿੱਥੇ ਯਾਤਰੀ ਭੁੱਖ ਅਤੇ ਗਰਮੀ ਤੋਂ ਬੇਹਾਲ ਹੋ ਰਹੇ ਸਨ।

SC/ST Bharat Bandh: Sikh youth serves Langar (food) to passengersਸਿਰਫ ਇੰਨ੍ਹਾਂ ਹੀ ਨਹੀਂ, ਵੱਧਦੀ ਗਰਮੀ ਦੇ ਮੱਦੇਨਜ਼ਰ ਸਿੱਖ ਨੌਜਵਾਨਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਯਾਤਰੀਆਂ ਨੂੰ ਪਿਆਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਜਿਸ ਕਾਰਨ ਉਹਨਾਂ ਨੇ ਦਿਨ ਭਰ ਜਲ ਦੀ ਸੇਵਾ ਵੀ ਜਾਰੀ ਰੱਖੀ।

SC/ST Bharat Bandh: Sikh youth serves Langar (food) to passengersਅੱਜ ਆਪੋ ਧਾਪ ਦੇ ਇਸ ਦੌਰ 'ਚ ਅਜਿਹੀਆਂ ਉਦਾਹਰਣਾਂ ਇਹ ਯਕੀਨ ਦਵਾਉਂਦੀਆਂ ਹਨ ਕਿ ਇਨਸਾਨੀਅਤ ਇੰਨ੍ਹੀ ਜਲਦੀ ਵੀ ਮੁੱਕਣ ਵਾਲੀ ਨਹੀਂ।—PTC News

Related Post