ਹੜ੍ਹ ਪੀੜਤਾਂ ਵਾਸਤੇ ਰਾਹਤ ਸਮੱਗਰੀ ਦੀ ਦੂਜੀ ਖੇਪ ਲੋਕਾਂ ਵਿਚ ਵੰਡੀ : ਹਰਸਿਮਰਤ ਕੌਰ ਬਾਦਲ

By  Shanker Badra August 31st 2019 10:14 AM

ਹੜ੍ਹ ਪੀੜਤਾਂ ਵਾਸਤੇ ਰਾਹਤ ਸਮੱਗਰੀ ਦੀ ਦੂਜੀ ਖੇਪ ਲੋਕਾਂ ਵਿਚ ਵੰਡੀ : ਹਰਸਿਮਰਤ ਕੌਰ ਬਾਦਲ:ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਵਲੰਟੀਅਰਾਂ ਦੁਆਰਾ ਹੜ੍ਹ ਰਾਹਤ ਸਮੱਗਰੀ ਦੀ ਦੂਜੀ ਖੇਪ ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਦੇ ਪ੍ਰਭਾਵਿਤ ਪਿੰਡਾਂ ਵਿਚ ਵੰਡ ਦਿੱਤੀ ਗਈ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਹੜ੍ਹ ਪੀੜਤਾਂ ਵਾਸਤੇ ਦਿਲ ਖੋਲ੍ਹ ਕੇ ਦਾਨ ਕਰਨ ਲਈ ਫੂਡ ਪ੍ਰੋਸੈਸਿੰਗ ਕੰਪਨੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਸ਼ਾਹਕੋਟ ਵਿਖੇ ਭੇਜੀ ਗਈ ਰਾਹਤ ਸਮੱਗਰੀ ਨੂੰ ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਅਤੇ ਬਚਿੱਤਰ ਸਿੰਘ ਕੋਹਾੜ ਵੱਲੋਂ ਹਾਸਿਲ ਕੀਤਾ ਗਿਆ ਹੈ। [caption id="attachment_334657" align="aligncenter" width="300"]Second batch of flood relief material distributed among people : Harsimrat Kaur Badal ਹੜ੍ਹ ਪੀੜਤਾਂ ਵਾਸਤੇ ਰਾਹਤ ਸਮੱਗਰੀ ਦੀ ਦੂਜੀ ਖੇਪ ਲੋਕਾਂ ਵਿਚ ਵੰਡੀ : ਹਰਸਿਮਰਤ ਕੌਰ ਬਾਦਲ[/caption] ਬੀਬਾ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ 23 ਅਗਸਤ ਨੂੰ ਰਾਹਤ ਸਮੱਗਰੀ ਦੇ ਟਰੱਕ, ਜਿਸ ਵਿਚ ਸਨੈਕਸ, ਬਿਸਕੁਟ ਅਤੇ ਪੀਣ ਵਾਲੇ ਪਦਾਰਥ ਸ਼ਾਮਿਲ ਸਨ, ਹੜ੍ਹ ਪੀੜਤਾਂ ਵਿਚ ਵੰਡੇ ਗਏ ਸਨ। ਉਹਨਾਂ ਕਿਹਾ ਕਿ ਅੱਜ ਭੇਜੀ ਗਈ ਰਾਹਤ ਸਮੱਗਰੀ, ਜਿਸ ਵਿਚ ਮੱਛਰ ਮਾਰਨ ਵਾਲੀ ਦਵਾਈ ਅਤੇ ਸਾਬਣ ਉਤਪਾਦ ਸ਼ਾਮਿਲ ਹਨ, ਸਮਾਜ ਸੇਵੀ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਚਲਾਈ ਜਾ ਰਹੀ ਲੰਗਰ ਸੇਵਾ ਦੇ ਕਾਰਜਾਂ ਵਿਚ ਮਦਦਗਾਰ ਸਾਬਿਤ ਹੋਵੇਗੀ। ਉਹਨਾਂ ਨੇ ਹਰ ਜਰੂਰਤ ਵਾਲੀ ਜਗ੍ਹਾ ਉੱਤੇ ਦੁਧਾਰੂ ਪਸ਼ੂਆਂ ਲਈ ਹਰਾ ਚਾਰਾ ਪਹੰੁਚਾਉਣ ਵਾਸਤੇ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ। [caption id="attachment_334656" align="aligncenter" width="300"]Second batch of flood relief material distributed among people : Harsimrat Kaur Badal ਹੜ੍ਹ ਪੀੜਤਾਂ ਵਾਸਤੇ ਰਾਹਤ ਸਮੱਗਰੀ ਦੀ ਦੂਜੀ ਖੇਪ ਲੋਕਾਂ ਵਿਚ ਵੰਡੀ : ਹਰਸਿਮਰਤ ਕੌਰ ਬਾਦਲ[/caption] ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਕਰਨਾ ਜਾਰੀ ਰੱਖਣਗੇ। ਹੜ੍ਹਾਂ ਕਰਕੇ ਇਲਾਕੇ ਵਿਚ ਬੀਮਾਰੀਆਂ ਫੈਲਣ ਦਾ ਵੀ ਖ਼ਤਰਾ ਖੜ੍ਹਾ ਹੋ ਗਿਆ ਹੈ। ਮੈਂ ਇਸ ਸੰਬੰਧੀ ਕੇਂਦਰੀ ਸਿਹਤ ਮੰਤਰਾਲੇ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਸੂਬਾ ਸਰਕਾਰ ਨੂੰ ਇਸ ਕਾਰਜ ਲਈ ਲੋੜੀਂਦੀਆਂ ਸਾਰੀਆਂ ਦਵਾਈਆਂ ਮੁਹੱਈਆ ਕਰਵਾਉਣ ਦਾ ਭਰੋਸਾ ਦਿਵਾਇਆ ਹੈ। -PTCNews

Related Post