Tue, Mar 3, 2026
Whatsapp

ਡੀਜੀਪੀ ਗੌਰਵ ਯਾਦਵ ਸਮੇਤ ਪੰਜਾਬ ਦੇ 5 IPS ਅਧਿਕਾਰੀਆਂ ਦੀ ਕੇਂਦਰੀ ਨਿਯੁਕਤੀ ਲਈ ਚੋਣ

Reported by:  PTC News Desk  Edited by:  Pardeep Singh -- February 10th 2023 09:09 PM -- Updated: February 10th 2023 09:19 PM
ਡੀਜੀਪੀ ਗੌਰਵ ਯਾਦਵ ਸਮੇਤ ਪੰਜਾਬ ਦੇ 5 IPS ਅਧਿਕਾਰੀਆਂ ਦੀ ਕੇਂਦਰੀ ਨਿਯੁਕਤੀ ਲਈ ਚੋਣ

ਡੀਜੀਪੀ ਗੌਰਵ ਯਾਦਵ ਸਮੇਤ ਪੰਜਾਬ ਦੇ 5 IPS ਅਧਿਕਾਰੀਆਂ ਦੀ ਕੇਂਦਰੀ ਨਿਯੁਕਤੀ ਲਈ ਚੋਣ

ਪਟਿਆਲਾ: ਕੈਬਨਿਟ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ ਡੀਜੀਪੀ ਪੱਧਰ ਦੇ 20 ਆਈਪੀਐਸ ਅਧਿਕਾਰੀਆਂ ਅਤੇ ਏਡੀਜੀਪੀ ਪੱਧਰ ਦੇ 33 ਆਈਪੀਐਸ ਅਧਿਕਾਰੀਆਂ ਨੂੰ ਡੈਪੂਟੇਸ਼ਨ 'ਤੇ ਕੇਂਦਰ ਵਿੱਚ ਤਾਇਨਾਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਏਸੀਸੀ ਨੇ ਕੁੱਲ 53 ਆਈਪੀਐਸ ਅਧਿਕਾਰੀਆਂ ਨੂੰ ਕੇਂਦਰੀ ਨਿਯੁਕਤੀ ਲਈ ਚੁਣਿਆ ਹੈ।

ਪੰਜਾਬ ਦੇ 5 ਸੀਨੀਅਰ ਅਧਿਕਾਰੀਆਂ ਦੀ ਕੇਂਦਰੀ ਨਿਯੁਕਤੀ


ਪੰਜਾਬ ਵਿੱਚ ਏਡੀਜੀਪੀ ਪੱਧਰ ਦੇ ਪੰਜ ਆਈਪੀਐਸ ਅਧਿਕਾਰੀ ਜਿਨ੍ਹਾਂ ਵਿੱਚ 1992 ਬੈਚ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ, ਅਨੀਤਾ ਪੁੰਜ, ਐਸਐਸ ਸ੍ਰੀਵਾਸਤਵ, ਪਰਵੀਨ ਕੁਮਾਰ ਸਿਨਹਾ, ਅਮਰਦੀਪ ਸਿੰਘ ਰਾਏ  ਸਮਤੇ 33 ਆਈਪੀਐਸ ਅਧਿਕਾਰੀਆਂ ਨੂੰ ਵਧੀਕ ਡਾਇਰੈਕਟਰ ਜਨਰਲ ਲਈ ਚੁਣਿਆ ਗਿਆ ਹੈ। 

 ਵਰਤਮਾਨ ਵਿੱਚ ਪਰਵੀਨ ਕੁਮਾਰ ਸਿਨਹਾ ਏਡੀਜੀਪੀ/ਸਾਈਬਰ ਕ੍ਰਾਈਮ ਅਤੇ ਏਡੀਜੀਪੀ ਐਨਆਰਆਈ ਦਾ ਵਾਧੂ ਚਾਰਜ ਸੰਭਾਲ ਰਹੇ ਹਨ।  ਐਸਐਸ ਸ੍ਰੀਵਾਸਤਵ ਨੂੰ ਏਡੀਜੀਪੀ ਸੁਰੱਖਿਆ, ਏਐਸ ਰਾਏ ਨੂੰ ਏਡੀਜੀਪੀ ਟਰੈਫਿਕ ਅਤੇ ਅਨੀਤਾ ਪੁੰਜ ਨੂੰ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੀ ਡਾਇਰੈਕਟਰ ਹੈ।

ਕੇਂਦਰੀ ਏਜੰਸੀਆਂ ਵਿੱਚ ਹੋਣਗੇ ਤਾਇਨਾਤ

ਪੈਨਲਮੈਂਟ ਦਾ ਮਤਲਬ ਹੈ ਕਿ ਸਾਰੇ ਪੰਜ ਅਧਿਕਾਰੀ ਗੌਰਵ ਯਾਦਵ, ਐਸਐਸ ਸ੍ਰੀਵਾਸਤਵ, ਏਐਸ ਰਾਏ, ਪੀਕੇ ਸਿਨਹਾ, ਅਨੀਤਾ ਪੁੰਜ ਹੁਣ ਕੇਂਦਰੀ ਏਜੰਸੀਆਂ ਜਿਵੇਂ ਕਿ ਖੋਜ ਅਤੇ ਵਿਸ਼ਲੇਸ਼ਣ ਵਿੰਗ, ਕੇਂਦਰੀ ਜਾਂਚ ਬਿਊਰੋ, ਇੰਟੈਲੀਜੈਂਸ ਬਿਊਰੋ, ਰਾਸ਼ਟਰੀ ਜਾਂਚ ਏਜੰਸੀ, ਰਾਸ਼ਟਰੀ ਸੁਰੱਖਿਆ ਵਿੱਚ ਨਿਯੁਕਤ ਕੀਤੇ ਜਾਣ ਦੇ ਯੋਗ ਹਨ।

ਪੰਜਾਬ ਵਿੱਚ ਮੁੜ ਬਦਲੇਗਾ ਡੀਜੀਪੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਕੇਂਦਰੀ ਨਿਯੁਕਤੀ ਲਈ ਚੋਣ ਹੋ ਗਈ ਹੈ।ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਆਪਣੇ ਕਾਰਜਕਾਲ ਵਿੱਚ ਗੈਂਗਸਟਰ ਕਲਚਰ ਨੂੰ ਨੱਥ ਪਾਉਣ ਲਈ ਕੰਮ ਕੀਤਾ ਹੈ। ਇਸ ਸਮੇਂ ਪੰਜਾਬ ਪੁਲਿਸ ਦੇ ਦੋ ਅਧਿਕਾਰੀ ਪਹਿਲਾਂ ਹੀ ਕੇਂਦਰ ਵਿੱਚ ਡੀਜੀਪੀ ਪੱਧਰ 'ਤੇ ਹਨ। 1984 ਬੈਚ ਦੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਸਾਮੰਤ ਗੋਇਲ  ਖੋਜ ਅਤੇ ਵਿਸ਼ਲੇਸ਼ਣ ਵਿੰਗ (ਰਾਅ) ਦੇ ਮੁਖੀ ਹਨ ਅਤੇ ਦਿਨਕਰ ਗੁਪਤਾ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਮੁਖੀ ਹਨ।

ਰਿਪੋਰਟ-ਗਗਨਦੀਪ ਅਹੂਜਾ

- PTC NEWS

Top News view more...

Latest News view more...

PTC NETWORK
PTC NETWORK