ਭਾਰਤ 'ਚ ਸਤੰਬਰ ਮਹੀਨੇ ਤੋਂ ਹੋਵੇਗਾ ਰੂਸ ਦੀ ਕੋਰੋਨਾ ਵੈਕਸੀਨ 'ਸਪੂਤਨਿਕ ਵੀ' ਦਾ ਉਤਪਾਦਨ

By  Baljit Singh July 13th 2021 02:54 PM

ਨਵੀਂ ਦਿੱਲੀ- ਰੂਸੀ ਸਿੱਧੇ ਨਿਵੇਸ਼ ਫੰਡ (ਆਰ.ਡੀ.ਆਈ.ਐੱਫ.) ਨੇ ਮੰਗਲਵਾਰ ਨੂੰ ਕਿਹਾ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ.ਆਈ.ਆਈ.) ਸਤੰਬਰ ਤੋਂ ਆਪਣੇ ਪਲਾਂਟਾਂ 'ਚ ਸਪੂਤਨਿਕ ਵੈਕਸੀਨ ਦਾ ਉਤਪਾਦਨ ਸ਼ੁਰੂ ਕਰੇਗਾ। ਪੜੋ ਹੋਰ ਖਬਰਾਂ: ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ ਸਭ ਤੋਂ ਘੱਟ 31,443 ਨਵੇਂ ਕੇਸ , 2020 ਮੌਤਾਂ ਆਰ.ਡੀ.ਆਈ.ਐੱਫ. ਨੇ ਇਕ ਬਿਆਨ 'ਚ ਕਿਹਾ,''ਐੱਸ.ਆਈ.ਆਈ. ਦੇ ਪਲਾਂਟਾਂ 'ਚ ਸਪੂਤਨਿਕ ਵੈਕਸੀਨ ਦੇ ਪਹਿਲੇ ਬੈਚ ਦੇ ਸਤੰਬਰ 'ਚ ਤਿਆਰ ਹੋਣ ਦੀ ਉਮੀਦ ਹੈ।'' ਬਿਆਨ 'ਚ ਕਿਹਾ ਗਿਆ ਕਿ ਭਾਰਤ 'ਚ ਵੱਖ-ਵੱਖ ਪੱਖ ਹਰ ਸਾਲ ਸਪੂਤਨਿਕ-ਵੀ ਵੈਕਸੀਨ ਦੀਆਂ 30 ਕਰੋੜ ਤੋਂ ਵੱਧ ਖੁਰਾਕਾਂ ਦਾ ਉਤਪਾਦਨ ਕਰਨਾ ਚਾਹੁੰਦੇ ਹਨ। ਪੜੋ ਹੋਰ ਖਬਰਾਂ: ਇਰਾਕ ਦੇ ਇਕ ਹਸਪਤਾਲ ਦੇ ਕੋਰੋਨਾ ਵਾਰਡ ‘ਚ ਅੱਗ ਲੱਗਣ ਨਾਲ ਘੱਟੋ -ਘੱਟ 50 ਲੋਕਾਂ ਦੀ ਮੌਤ ਆਰ.ਡੀ.ਆਈ.ਐੱਫ. ਨੇ ਕਿਹਾ,''ਤਕਨੀਕੀ ਤਬਾਦਲੇ ਦੀ ਪ੍ਰਕਿਰਿਆ ਦੇ ਅਧੀਨ ਐੱਸ.ਆਈ.ਆਈ. ਨੂੰ ਗਮਲੇਆ ਸੈਂਟਰ ਤੋਂ ਸੈੱਲ ਅਤੇ ਵੈਕਟਰ ਨਮੂਨੇ ਪਹਿਲਾਂ ਹੀ ਮਿਲ ਚੁਕੇ ਹਨ। ਭਾਰਤੀ ਦਵਾਈ ਜਨਰਲ ਕੰਟਰੋਲਰ (ਡੀ.ਸੀ.ਜੀ.ਆਈ.) ਵਲੋਂ ਇਨ੍ਹਾਂ ਦੇ ਆਯਾਤ ਦੀ ਮਨਜ਼ੂਰੀ ਮਿਲਣ ਨਾਲ ਕਲਟੀਵੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।'' -PTC News

Related Post